ਨਵੀਂ ਦਿੱਲੀ:ਸੂਚਨਾ ਤਕਨਾਲੋਜੀ ਮਾਮਲਿਆਂ ਦੀ ਸਥਾਈ ਕਮੇਟੀ ਨੇ ਟਵਿੱਟਰ ਨੂੰ ਇਕ ਪੱਤਰ ਭੇਜ ਕੇ ਦੋ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ।ਕਾਂਗਰਸ ਦੇ ਸੀਨੀਅਰ ਕਮੇਟੀ ਆਗੂ ਸ਼ਸ਼ੀ ਥਰੂਰ ਇਸ ਕਮੇਟੀ ਦੇ ਮੁਖੀ ਹਨ। ਕਮੇਟੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਨਵੇਂ ਆਈ ਟੀ ਨਿਯਮਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਲੜਾਈ ਦਾ ਦੌਰ ਚੱਲ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਥਰੂਰ ਨੇ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਕਿ ਪ੍ਰਸਾਦ ਅਤੇ ਉਨ੍ਹਾਂ ਦੇ ਖਾਤੇ 'ਤੇ ਲੱਗੀ ਰੋਕ ਬਾਰੇ ਟਵਿੱਟਰ ਤੋਂ ਜਵਾਬ ਮੰਗਿਆ ਜਾਵੇ। ਦਰਅਸਲ, ਪ੍ਰਸਾਦ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਆਪਣੇ ਖਾਤੇ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੋਸਤੋ, ਅੱਜ ਬਹੁਤ ਹੀ ਅਨੌਖਾ ਹੋਇਆ ! ਟਵਿੱਟਰ ਨੇ ਯੂਨਾਈਟਿਡ ਸਟੇਟ ਡਿਜੀਟਲ ਮਿਲੀਨੇਨੀਅਮ ਕਾਪੀਰਾਈਟ ਐਕਟ (ਡੀਐਮਸੀਏ) ਦੀ ਕਥਿਤ ਉਲੰਘਣਾ ਦੇ ਅਧਾਰ ’ਤੇ ਮੇਰੇ ਖਾਤੇ ’ਤੇ ਲਗਭਗ ਇੱਕ ਘੰਟਾ ਰੋਕ ਲਗਾਈ ਹੈ ਬਾਅਦ ਵਿਚ ਉਨ੍ਹਾਂ ਨੇ ਮੈਨੂੰ ਖਾਤਾ ਵਰਤਣ ਦੀ ਆਗਿਆ ਦਿੱਤੀ।