ਪੰਜਾਬ

punjab

ਮਾਨਸੂਨ ਇਜਲਾਸ LIVE UPDATE: ਸ਼ੁੁਰੂ ਹੁੰਦਿਆਂ ਹੀ ਦੋਵੇਂ ਸਦਨ ਮੁਲਤਵੀ

By

Published : Jul 20, 2021, 9:12 AM IST

Updated : Jul 20, 2021, 11:30 AM IST

ਸੰਸਦ ਦਾ ਮਾਨਸੂਨ ਇਜਲਾਸ
ਸੰਸਦ ਦਾ ਮਾਨਸੂਨ ਇਜਲਾਸ

11:11 July 20

ਵਿਰੋਧੀ ਧਿਰਾਂ ਦੀ 2 ਵਜੇ ਮੀਟਿੰਗ

ਵਿਰੋਧੀ ਧਿਰਾਂ ਅੱਜ ਦੁਪਹਿਰ 2 ਵਜੇ ਮੀਟਿੰਗ ਕਰਨਗੀਆਂ , ਜਿਸ ਵਿੱਚ ਪ੍ਰਧਾਨ ਮੰਤਰੀ ਦੇ COVID ਸੰਖੇਪ ਵਿੱਚ ਸ਼ਾਮਲ ਹੋਣ ਬਾਰੇ ਫੈਸਲਾ ਲੈਣਗੀਆਂ।

11:07 July 20

ਸ਼ੁੁਰੂ ਹੁੰਦਿਆਂ ਹੀ ਦੋਵੇਂ ਸਦਨ ਮੁਲਤਵੀ

ਮਾਨਸੂਨ ਇਜਲਾਸ ਦੇ ਦੂਜੇ ਦਿਨ ਸਦਨ ਦੀ ਕਾਰਵਾਈ ਸ਼ੁੁਰੂ ਹੁੰਦਿਆਂ ਹੀ ਜ਼ੋਰਦਾਰ ਹੰਗਾਮੇ ਕਾਰਨ ਦੋਵੇਂ ਸਦਨ ਮੁਲਤਵੀ। ਲੋਕ ਸਭਾ 2 ਵਜੇ ਤੱਕ ਤੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ। 

10:43 July 20

ਭਾਜਪਾ ਦੇ ਸਰਵ-ਸੰਸਦ ਦੀ ਬੈਠਕ ਸਮਾਪਤ ਹੋਈ

ਸੰਸਦ ਵਿੱਚ ਭਾਜਪਾ ਦੇ ਸਰਵ-ਸੰਸਦ ਦੀ ਬੈਠਕ ਸਮਾਪਤ ਹੋਈ। ਮਾਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਤੋਂ ਪਹਿਲਾਂ ਹੋਈ ਬੈਠਕ। ਪ੍ਰਧਾਨ ਮੰਤਰੀ ਮੋਦੀ ਸਮੇਤ ਸਾਰੇ ਭਾਜਪਾ ਸਾਂਸਦ ਰਹੇ ਮੌਜੂਦ।

10:14 July 20

ਬੀਜੇਪੀ ਸੰਸਦੀ ਦਲ ਦੀ ਬੈਠਕ ਜਾਰੀ

ਬੀਜੇਪੀ ਸੰਸਦੀ ਦਲ ਦੀ ਬੈਠਕ ਜਾਰੀ

ਬੀਜੇਪੀ ਸੰਸਦੀ ਦਲ ਦੀ ਬੈਠਕ ਜਾਰੀ, ਪ੍ਰਧਾਨ ਮੰਤਰੀ ਮੋਦੀ ਬੈਠਕ 'ਚ ਮੌਜੂਦ 

10:08 July 20

PM ਮੋਦੀ ਤੇ ਅਮਿਤ ਪਹੁੰਚੇ ਸੰਸਦ

PM ਮੋਦੀ ਤੇ ਅਮਿਤ ਪਹੁੰਚੇ ਸੰਸਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸੰਸਦ ਪਹੁੰਚੇ।

09:48 July 20

ਕਾਂਗਰਸੀ ਸਾਂਸਦ ਕੇ.ਸੀ. ਵੇਣੂਗੋਪਾਲ ਨੇ ਨਿਯਮ 267 ਦੇ ਤਹਿਤ ਦਿੱਤਾ ਨੋਟਿਸ

ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਰਾਜ ਸਭਾ ਵਿੱਚ ਨਿਯਮ 267 ਦੇ ਤਹਿਤ ਕਾਰੋਬਾਰ ਨੂੰ ਮੁਅੱਤਲ ਕਰਨ ਅਤੇ ਸਰਕਾਰ ਦੁਆਰਾ ਪੇਗਾਸਸ ਸਾਫਟਵੇਅਰ ਦੀ ਕਥਿਤ ਵਰਤੋਂ ਬਾਰੇ ਵਿਚਾਰ ਕਰਨ ਲਈ ਇੱਕ ਨੋਟਿਸ ਦਿੱਤਾ ਹੈ।

09:42 July 20

ਆਈ.ਟੀ ਮੰਤਰੀ ਰਾਜ ਸਭਾ ਵਿੱਚ ‘ਪੇਗਾਸਸ ਪ੍ਰੋਜੈਕਟ’ ਮੁੱਦੇ ‘ਤੇ ਦੇਣਗੇ ਬਿਆਨ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਅੱਜ ਰਾਜ ਸਭਾ ਵਿੱਚ ‘ਪੇਗਾਸਸ ਪ੍ਰੋਜੈਕਟ’ ਮੁੱਦੇ ‘ਤੇ ਸੰਬੋਧਨ ਕਰਨਗੇ।

09:04 July 20

ਸੰਸਦ ਦਾ ਮਾਨਸੂਨ ਇਜਲਾਸ: ਪੇਗਾਸਸ ਸਪਾਈਵੇਅਰ 'ਤੇ ਹੰਗਾਮੇ ਦਾ ਆਸਾਰ

ਨਵੀਂ ਦਿੱਲੀ :ਸੰਸਦ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਅੱਜ ਸਦਨ 'ਚ ਹੰਗਾਮੇ ਦਾ ਆਸਾਰ ਹਨ। ਫਰਾਂਸ ਅਧਾਰਤ 'ਫੋਰਬਿਡਨ ਸਟੋਰੀਜ' ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਦੇ ਸਮੂਹ ਦੀ ਇੱਕ ਜਾਂਚ ਰਿਪੋਰਟ, ਜਿਸ ਨੇ ਇੱਕ ਭਾਰਤੀ ਨਿਉਜ਼ ਪੋਰਟਲ 'ਦਿ ਵਾਇਰ' ਨਾਲ ਸਾਂਝੇਦਾਰੀ ਕੀਤੀ ਸੀ, ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੀ ਤੂਫਾਨੀ ਸ਼ੁਰੂਆਤ ਹੋਈ, ਜਦੋਂ ਕਿ ਇੱਕ ਜੁਝਾਰੂ ਵਿਰੋਧੀ ਧਿਰ ਨੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਚੋਣ ਅਧਿਕਾਰੀਆਂ ਦੀ ਜਾਸੂਸੀ ਕਰਨ ਦੇ ਦੋਸ਼ ਵਿੱਚ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ।  

ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਇੱਕ ਸ਼ਾਮ ਪਹਿਲਾਂ ਜਾਰੀ ਰਿਪੋਰਟ 'ਤੇ ਸੱਤਾਧਿਰ ਨੇ ਇਸਦੀ ਟਾਇਮਿੰਗ 'ਤੇ ਸਵਾਲ ਚੁੱਕਦਿਆਂ ਇਸਨੂੰ ਸਾਜ਼ਿਸ਼ ਕਰਾਰ ਦਿੱਤਾ। ਇਜਲਾਸ ਦੇ ਦੂਜੇ ਦਿਨ ਅੱਜ ਵੀ ਇਸ ਮੁੱਦੇ 'ਤੇ ਹੰਗਾਮਾ ਹੋਣ ਦੇ ਆਸਾਰ ਬਣ ਰਹੇ ਹਨ।

  • 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ‘ਪੇਗਾਸਸ ਪ੍ਰੋਜੈਕਟ’ ਮੀਡੀਆ ਰਿਪੋਰਟ ‘ਤੇ ਰਾਜ ਸਭਾ ਵਿੱਚ ਜ਼ੀਰੋ ਆਵਰ ਨੋਟਿਸ ਦਿੱਤਾ ਹੈ।
  • ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ‘ਪੇਗਾਸਸ ਪ੍ਰੋਜੈਕਟ’ ਮੀਡੀਆ ਰਿਪੋਰਟ ਦੇ ਮੁੱਦੇ ‘ਤੇ ਲੋਕ ਸਭਾ‘ ਚ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।
Last Updated : Jul 20, 2021, 11:30 AM IST

ABOUT THE AUTHOR

...view details