ਪੰਜਾਬ

punjab

ETV Bharat / bharat

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੂੰ ਮਿਲਣ ਲਈ ਮਾਪੇ ਪਹੁੰਚੇ ਡਿਬਰੂਗੜ੍ਹ ਜੇਲ੍ਹ, ਮੁਲਾਕਾਤ ਦੌਰਾਨ ਵਕੀਲ ਵੀ ਰਹੇ ਨਾਲ - Dibrugarh Central Jail of Assam

ਪੰਜਾਬ ਸਰਕਾਰ ਲਈ ਕੁੱਝ ਮਹੀਨਿਆਂ ਲਈ ਸਿਰਦਰਦ ਬਣੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਨੇ। ਅੰਮ੍ਰਿਤਪਾਲ ਨੂੰ ਮਿਲਣ ਉਸ ਦੇ ਮਾਤਾ-ਪਿਤਾ ਵਕੀਲ ਦੇ ਨਾਲ ਡਿਬਰੂਗੜ੍ਹ ਜੇਲ੍ਹ ਪਹੁੰਚੇ ਨੇ।

Amritpal's parents along with two advocates arrived at Dibrugarh Central Jail
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੂੰ ਮਿਲਣ ਲਈ ਮਾਪੇ ਪਹੁੰਚੇ ਡਿਬਰੂਗੜ੍ਹ ਜੇਲ੍ਹ, ਮੁਲਾਕਾਤ ਦੌਰਾਨ ਵਕੀਲ ਵੀ ਰਹੇ ਨਾਲ

By

Published : May 18, 2023, 4:33 PM IST

ਵਕੀਲ ਨੇ ਮੁਲਾਕਾਤ ਅਤੇ ਮਾਮਲੇ ਦੀ ਅਪਡੇਟ ਉੱਤੇ ਪਾਇਆ ਚਾਨਣਾ

ਚੰਡੀਗੜ੍ਹ: ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਉਸ ਦੇ ਮਾਤਾ-ਪਿਤਾ ਪਹੁੰਚੇ ਹਨ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਂ ਬਲਵਿੰਦਰ ਕੌਰ ਬੁੱਧਵਾਰ ਨੂੰ ਡਿਬਰੂਗੜ੍ਹ ਪਹੁੰਚੇ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਦੇ ਨਾਲ ਦੋ ਵਕੀਲ ਵੀ ਸਨ। ਅੰਮ੍ਰਿਤਸਰ ਦੇ ਰਹਿਣ ਵਾਲੇ ਐਡਵੋਕੇਟ ਰੋਹਿਤ ਸ਼ਰਮਾ ਨੇ ਕਿਹਾ ਕਿ ਖਾਲਿਸਤਾਨੀ ਆਗੂ, ਜਿਨ੍ਹਾਂ ਨੂੰ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਡਿਬਰੂਗੜ੍ਹ ਜੇਲ੍ਹ ਵਿੱਚ ਹਨ। ਉਸ ਨੇ ਕਿਹਾ ਜਿਨ੍ਹਾਂ ਆਗੂਆਂ ਨੂੰ ਐਨਐਸਏ ਤਹਿਤ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨੈਸ਼ਨਲ ਸੁਰੱਖਿਆ ਐਕਟ ਤਹਿਤ ਜਿੰਨ੍ਹੇ ਵੀ ਪੰਜਾਬ ਦੇ ਨੌਜਵਾਨ ਨਜ਼ਰਬੰਦ ਨੇ ਉਨ੍ਹਾਂ ਨੂੰ ਪੰਜਾਬ ਲੈਕੇ ਜਾਣ ਲਈ ਕੋਰਟ ਵਿੱਚ ਕਾਰਵਾਈ ਚੱਲ ਰਹੀ ਹੈ।

ਵਕੀਲ ਦੇ ਨਾਲ ਪਹੁੰਚੇ ਅੰਮ੍ਰਿਤਪਾਲ ਦੇ ਮਾਤਾ-ਪਿਤਾ:ਦੱਸ ਦਈਏ ਡਿਬਰੂਗੜ੍ਹ ਜੇਲ੍ਹ ਵਿੱਚ ਪਹਿਲਾਂ ਵੀ ਨਜ਼ਰਬੰਦ ਮੁਲਜ਼ਮਾਂ ਨੂੰ ਮਿਲਣ ਉਨ੍ਹਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਪਹੁੰਚਦੇ ਰਹੇ ਹਨ,ਪਰ ਇਸ ਮੌਕੇ ਪਹਿਲੀ ਵਾਰ ਵਕੀਲ ਨੂੰ ਨਾਲ ਲੈਕੇ ਅੰਮ੍ਰਿਤਪਾਲ ਸਿੰਘ ਦੇ ਮਾਪੇ ਜੇਲ੍ਹ ਵਿੱਚ ਗਏ ਹਨ। ਇਹ ਵੀ ਦੱਸ ਦਈਏ ਕਿ ਅੰਮ੍ਰਿਤਪਾਲ ਦੇ ਮਾਪੇ ਆਪਣੇ ਪੁੱਤਰ ਲਈ ਖਾਣ-ਪੀਣ ਦਾ ਸਮਾਨ ਵੀ ਜੇਲ੍ਹ ਲੈਕੇ ਗਏ ਸਨ। ਇਹ ਵੀ ਦੱਸ ਦਈਏ ਕਿ ਅੰਮ੍ਰਿਤਪਾਲ ਨੂੰ ਮਿਲਣ ਲਈ ਉਸ ਦੀ ਪਤਨੀ ਸਮੇਤ ਕਰੀਬ 10 ਵਿਅਕਤੀ 14 ਦਿਨ ਪਹਿਲਾਂ ਡਿਬਰੂਗੜ੍ਹ ਜੇਲ੍ਹ ਗਏ ਸਨ।

  1. ਨਜਾਇਜ਼ ਸਬੰਧਾਂ ਦੇ ਇਲਜ਼ਾਮਾਂ 'ਚ ਫਸਾ ਕੇ ਧਮਕਾਉਣ ਵਾਲਿਆਂ ਤੋਂ ਤੰਗ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
  2. ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਰਸ਼ਨ 'ਤੇ ਕੀਤਾ ਰੇਲ ਚੱਕਾ ਜਾਮ
  3. ਗੋਬਿੰਦਪੁਰਾ 881 ਕਿੱਲੇ ਵਿੱਚ ਸੋਲਰ ਪਲਾਂਟ ਲਾਉਣ ਦੀ ਮਨਜ਼ੂਰੀ, ਵਿਧਾਇਕ ਵੱਲੋਂ ਫੈਸਲੇ ਦਾ ਸਵਾਗਤ, ਕਿਸਾਨਾਂ ਵੱਲੋਂ ਵਿਰੋਧ

ਪਹਿਲਾਂ ਵੀ ਹੋਈਆਂ ਮੁਲਾਕਾਤਾਂ: 4 ਮਈ ਨੂੰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਥੇ ਨਾਲ ਆਈ ਸੀ। ਇਸ ਦੌਰਾਨ ਅੰਮ੍ਰਿਤਪਾਲ ਨੇ ਜੇਲ੍ਹ ਵਿੱਚ ਆਪਣੀ ਪਤਨੀ ਨੂੰ ਮਿਲ ਕੇ ਕਿਹਾ ਸੀ ਕਿ ਸਭ ਕੁਝ ਚੜ੍ਹਦੀ ਕਲਾ ਵਿੱਚ ਹੈ। ਇਸ ਤੋਂ ਪਹਿਲਾਂ ਜਦੋਂ ਵਕੀਲ ਅਤੇ ਹੋਰ ਰਿਸ਼ਤੇਦਾਰ ਮੁਲਾਕਾਤ ਲਈ ਆਏ ਸਨ ਤਾਂ ਅੰਮ੍ਰਿਤਪਾਲ ਨੇ ਮੰਗ ਪੱਤਰ ਦਿੱਤਾ ਸੀ। ਜਿਸ ਵਿੱਚ ਸਮਾਜ ਨੂੰ ਸੰਦੇਸ਼ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਖਾਲਿਸਤਾਨੀ ਸਮਰਥਕ ਆਗੂ ਅੰਮ੍ਰਿਤਪਾਲ ਨੂੰ 23 ਅਪ੍ਰੈਲ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।ਅੰਮ੍ਰਿਤਪਾਲ ਸਿੰਘ ਆਪਣੇ 9 ਸਾਥੀਆਂ ਸਮੇਤ ਇਸ ਵੇਲੇ ਸਖ਼ਤ ਸੁਰੱਖਿਆ ਹੇਠ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਖਾਲਿਸਤਾਨੀ ਆਗੂਆਂ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਪਾਲ ਦੀ ਮਾਤਾ ਅਤੇ ਵਕੀਲਾਂ ਦੀ ਟੀਮ ਨਾਲ ਡਿਬਰੂਗੜ੍ਹ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ।

ABOUT THE AUTHOR

...view details