ਹਿਮਾਚਲ ਪ੍ਰਦੇਸ਼: ਮਾਨਸੂਨ ਦੇ ਮੌਸਮ ਦਾ ਕਹਿਰ ਲਗਾਤਾਰ ਜਾਰੀ ਹੈ।ਜਿਸ ਨੂੰ ਲੈ ਕੇ ਜ਼ਮੀਨ ਧੱਸਣ ਦੀ ਘਟਨਾਵਾਂ ਸਾਹਮਣੇ ਆ ਰਹੀਆ ਹਨ। ਚੰਬਾ ਦੇ ਵਿਕਾਸਖੰਡ ਮੇਹਾਲ ਦੇ ਗ੍ਰਾਮ ਪੰਚਾਇਤ ਦਾ ਪੁਰਾਣੀ ਪੰਚਾਇਤ ਭਵਨ ਭਾਰੀ ਮੀਂਹ ਪੈਣ ਕਰਨ ਢਹਿ ਗਈ ਹੈ।ਜਿਸ ਦੇ ਕਾਰਨ ਭਵਨ ਦਾ ਇਕ ਹਿੱਸਾ ਜਮੀਨ ਵਿਚ ਧੱਸ ਗਿਆ ਹੈ।ਇਹ ਭਵਨ ਬਹੁਤ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਲੈਂਡਸਸਾਈਡ ਦੀ ਚਪੇਟ ਵਿਚ ਆ ਆਉਣ ਨਾਲ ਭਵਨ ਦਾ ਨੁਕਸਾਨ ਹੋਇਆ ਹੈ।ਪ੍ਰਸ਼ਾਸਨ ਨੇ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਲੋਕ ਪਹਾੜੀ ਇਲਾਕਿਆਂ ਵਿਚ ਨਾ ਜਾਣ ਅਤੇ ਨਦੀ ਨਾਲਿਆਂ ਦੇ ਕੋਲ ਨਾ ਜਾਣ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਨਾਲ ਲੈਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ।
ਜ਼ਮੀਨ ਧੱਸਣ ਕਾਰਨ ਚੰਬਾ ਚ ਪੰਚਾਇਤ ਘਰ ਦੀ ਇਮਾਰਤ ਢਹਿ ਢੇਰੀ ਪ੍ਰਸ਼ਾਸਨ ਨੇ ਕੀਤਾ ਸੀ ਅਲਰਟ
ਪ੍ਰਸ਼ਾਸਨ ਨੇ ਭਾਰੀ ਮੀਂਹ ਨੂੰ ਵੇਖਦੇ ਹੋਏ ਚੰਬਾ ਦੇ ਪਹਾੜੀ ਇਲਾਕਿਆਂ ਉਤੇ ਜਾਣ ਤੇਂ ਮਨ੍ਹਾ ਕੀਤਾ ਸੀ ਅਤੇ ਸਾਫ ਤੌਰ ਤੇ ਕਿਹਾ ਗਿਆ ਕਿ ਲੋਕ ਮੀਂਹ ਦੇ ਮੌਸਮ ਵਿਚ ਕਿਤੇ ਨਾ ਆਉਣ ਨਾ ਜਾਣ ਕਿਉਕਿ ਭਾਰੀ ਮੀਂਹ ਪੈਣ ਨਾਲ ਜਮੀਨ ਧੱਸਣ ਵਰਗੀਆਂ ਘਟਨਾਵਾਂ ਆਮ ਹੁੰਦੀਆ ਹਨ।ਇਸ ਨਾਲ ਨੁਕਸਾਨ ਹੋ ਸਕਦਾ ਹੈ।ਇਸ ਬਾਰੇ ਚੰਬਾ ਦੇ ਡੀਸੀ ਦੁਨੀ ਚੰਦ ਰਾਣਾ ਨੇ ਪਹਿਲਾ ਹੀ ਅਲਰਟ ਕੀਤਾ ਸੀ।
ਡੀਸੀ ਦੁਨੀ ਚੰਦ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਵਿਕਾਸਖੰਡ ਮੇਹਲਾ ਦੇ ਪੁਰਾਣੇ ਪੰਚਾਇਤ ਘਰ ਧੱਸ ਗਿਆ ਹੈ ਅਤੇ ਉਸਦਾ ਇਕ ਹਿੱਸਾ ਟੁੱਟ ਗਿਆ ਹੈ।ਇਸ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਜਾਵੇ ਕਿ ਕਿੰਨ੍ਹਾ ਹਿੱਸੇ ਨੂੰ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਮੌਸਮ ਵਿਚ ਆਪਣਾ ਧਿਆਨ ਰੱਖਣ।
ਇਹ ਵੀ ਪੜੋ:ਹਾਈ ਸਪੀਡ ਰੇਲ ਕਾਰੀਡੋਰ ਦਾ ਨਿਰਮਾਣ ਸ਼ੁਰੂ, ਦੇਖੋ ਕਿਵੇਂ ਹੋਵੇਗਾ ਸਫ਼ਰ