ਦਿੱਲੀ: ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਪਨਾਮਾ ਪੇਪਰਜ਼ ਲੀਕ ਮਾਮਲੇ (Panama Papers case) ਵਿੱਚ ਸੋਮਵਾਰ ਨੂੰ ਦਿੱਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਈ। ਈਡੀ ਅਧਿਕਾਰੀਆਂ ਨੇ ਉਸ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਪੰਜ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਐਸ਼ਵਰਿਆ ਰਾਏ ਈਡੀ ਦੇ ਦਫਤਰ ਤੋਂ ਬਾਹਰ ਆਈ ਅਤੇ ਫਿਰ ਉਥੋਂ ਚਲੀ ਗਈ।
ਟੀਮ ਵਿੱਚ ਇਨਕਮ ਟੈਕਸ, ਸੀਬੀਡੀਟੀ, ਆਰਬੀਆਈ, ਈਡੀ ਅਤੇ ਹੋਰ ਏਜੰਸੀਆਂ ਸ਼ਾਮਲ
ਐਸ਼ਵਰਿਆ ਰਾਏ ਬੱਚਨ ਨੂੰ ਪਹਿਲਾਂ ਵੀ ਦੋ ਵਾਰ ਸੰਮਨ ਕੀਤਾ ਗਿਆ ਸੀ। ਪਰ ਉਹ ਹਾਜ਼ਰ ਨਹੀਂ ਹੋਈ। SIT ਪਨਾਮਾ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਟੀਮ ਵਿੱਚ ਇਨਕਮ ਟੈਕਸ, ਸੀਬੀਡੀਟੀ, ਆਰਬੀਆਈ, ਈਡੀ ਅਤੇ ਹੋਰ ਏਜੰਸੀਆਂ ਸ਼ਾਮਲ ਹਨ।
ਸੂਚੀ 'ਚ ਅਮਿਤਾਭ ਬੱਚਨ ਦਾ ਨਾਂ ਵੀ ਹੈ, ਜਿਨ੍ਹਾਂ 'ਤੇ ਘੱਟੋ-ਘੱਟ ਚਾਰ ਸ਼ਿਪਿੰਗ ਕੰਪਨੀਆਂ 'ਚ ਡਾਇਰੈਕਟਰ ਹੋਣ ਦਾ ਦੋਸ਼
ਦੱਸ ਦਈਏ ਕਿ ਪਨਾਮਾ ਪੇਪਰਸ ਲੀਕ 'ਚ ਦੇਸ਼-ਵਿਦੇਸ਼ ਦੇ ਕਈ ਅਜਿਹੇ ਸਿਆਸਤਦਾਨਾਂ ਅਤੇ ਅਦਾਕਾਰਾਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ 'ਤੇ ਵਿਦੇਸ਼ 'ਚ ਖਾਤੇ ਹੋਣ ਦਾ ਦੋਸ਼ ਹੈ। ਇਸ ਸੂਚੀ 'ਚ ਅਮਿਤਾਭ ਬੱਚਨ ਦਾ ਨਾਂ ਵੀ ਹੈ, ਜਿਨ੍ਹਾਂ 'ਤੇ ਘੱਟੋ-ਘੱਟ ਚਾਰ ਸ਼ਿਪਿੰਗ ਕੰਪਨੀਆਂ 'ਚ ਡਾਇਰੈਕਟਰ ਹੋਣ ਦਾ ਦੋਸ਼ ਹੈ।
ਸੂਚੀ ਵਿੱਚ ਰਾਜਨੇਤਾ, ਅਦਾਕਾਰ, ਖਿਡਾਰੀ, ਕਾਰੋਬਾਰੀ ਸਮੇਤ 500 ਭਾਰਤੀਆਂ ਦੇ ਨਾਂ
ਮਾਮਲਾ ਅਪ੍ਰੈਲ 2016 ਵਿੱਚ ਇੱਕ ਪਨਾਮਾ ਦੀ ਲਾਅ ਫਰਮ ਮੋਸੈਕ ਫੋਂਸੇਕਾ ਦਾ ਡੇਟਾ ਲੀਕ ਹੋਇਆ ਸੀ। ਇਸ ਨੂੰ ਪਨਾਮਾ ਪੇਪਰਜ਼ ਦਾ ਨਾਂ ਦਿੱਤਾ ਗਿਆ ਸੀ। ਲੀਕ ਹੋਏ ਅੰਕੜਿਆਂ ਦੇ ਆਧਾਰ 'ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਬਹੁਤ ਸਾਰੇ ਭਾਰਤੀਆਂ ਨੇ ਟੈਕਸ ਹੈਵਨਜ਼ 'ਚ ਕੰਪਨੀਆਂ ਖੋਲ੍ਹ ਕੇ ਟੈਕਸਾਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ 'ਤੇ ਵਿਦੇਸ਼ਾਂ 'ਚ ਪੈਸਾ ਛੁਪਾਉਣ ਅਤੇ ਸਰਕਾਰੀ ਟੈਕਸ ਚੋਰੀ ਕਰਨ ਦਾ ਇਲਜ਼ਾਮ ਸੀ। ਇਸ ਮਾਮਲੇ 'ਚ ਅਮਿਤਾਭ ਬੱਚਨ ਅਤੇ ਐਸ਼ਵਰਿਆ ਦਾ ਨਾਂ ਵੀ ਸਾਹਮਣੇ ਆਇਆ ਸੀ। ਸੂਚੀ ਵਿੱਚ ਰਾਜਨੇਤਾ, ਅਦਾਕਾਰ, ਖਿਡਾਰੀ, ਕਾਰੋਬਾਰੀ ਸਮੇਤ 500 ਭਾਰਤੀਆਂ ਦੇ ਨਾਂ ਹਨ।
ਇਸ ਐਪੀਸੋਡ ਵਿੱਚ ਭਾਰਤ ਨਾਲ ਸਬੰਧਿਤ ਕੁੱਲ 426 ਮਾਮਲੇ ਸਨ। ਈਡੀ ਬੱਚਨ ਪਰਿਵਾਰ ਨਾਲ ਸਬੰਧਤ ਮਾਮਲੇ ਦੀ 2016-17 ਤੋਂ ਜਾਂਚ ਕਰ ਰਹੀ ਹੈ।