ਨਵੀਂ ਦਿੱਲੀ:ਬਾਰਡਰ ਪਾਰ ਤੋਂ ਯਾਨੀ ਕਿ ਪਾਕਿਸਤਾਨ ਤੋਂ ਆਪਣੇ ਘਰਵਾਲੇ ਨੂੰ ਛੱਡ ਕੇ ਚਾਰ ਨਿਆਣੇ ਲੈ ਕੇ ਭਾਰਤ ਆਪਣੇ ਪ੍ਰੇਮੀ ਕੋਲ ਆਈ ਮਹਿਲਾ ਸੀਮਾ ਹੈਦਰ ਦੇ ਮਾਮਲੇ ਵਿੱਚ ਇਕ ਹੋਰ ਖੁਲਾਸਾ ਹੋਇਆ ਹੈ। ਇਸ ਮਹਿਲਾ ਦਾ ਇਕ ਹੋਰ ਬੁਆਏਫ੍ਰੈਂਡ ਸਾਹਮਣੇ ਆਇਆ ਹੈ। ਦੋਵਾਂ ਨੇ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ। ਇਹ ਵੀ ਯਾਦ ਰਹੇ ਕਿ ਸੀਮਾ ਹੈਦਰ ਦਾ ਲਿੰਕ ਸਾਊਦੀ ਅਰਬ ਨਾਲ ਵੀ ਜੁੜਦਾ ਹੈ। ਇਸ ਤੋਂ ਇਲਾਵਾ ਨੇਪਾਲ ਤੇ ਪਾਕਿਸਤਾਨ ਦੇ ਵੀ ਸਬੰਧ ਦੱਸੇ ਜਾ ਰਹੇ ਹਨ।
ਆਖਿਰ ਕੌਣ ਹੈ ਸੀਮਾ ਹੈਦਰ :ਪਰ ਸੱਭ ਤੋਂ ਵੱਡਾ ਸਵਾਲ ਹੈ ਕਿ ਇਹ ਸੀਮਾ ਹੈਦਰ ਹੈ ਕੌਣ ਅਤੇ ਇਸਦਾ ਭਾਰਤ ਆਉਣ ਪਿੱਛੇ ਕੀ ਉਦੇਸ਼ ਹੈ। ਇਸ ਇਹ ਇੱਕ ਮਿਲੀਅਨ ਡਾਲਰ ਦਾ ਸਵਾਲ ਹੈ। ਖੁਫੀਆ ਏਜੰਸੀਆਂ ਇਸ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕ ਇਸਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਕੋਈ ਸੀਮਾ ਨੂੰ ਜਾਸੂਸ ਕਹਿ ਰਿਹਾ ਹੈ. ਕੋਈ 'ਗਰਲਫਰੈਂਡ' ਅਤੇ ਕੋਈ 'ਫਰਾਡ' ਦੱਸ ਰਿਹਾ ਹੈ। ਪਰ ਹਾਲੇ ਇਹ ਸਵਾਲ ਕਿਸੇ ਕੋਲੋਂ ਵੀ ਹੱਲ ਨਹੀਂ ਹੋਇਆ ਹੈ।
ਇਹ ਕੁੱਝ ਹੋਇਆ ਸੀ ਬਰਾਮਦ :ਸੀਮਾ ਹੈਦਰ ਦੇ ਮਾਮਲੇ ਦੀ ਪੁਲਿਸ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਦੋਂ ਪੁਲਿਸ ਨੇ ਸੀਮਾ ਹੈਦਰ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਕੋਲੋਂ ਤਿੰਨ ਫਰਜ਼ੀ ਆਧਾਰ ਕਾਰਡ, ਚਾਰ ਮੋਬਾਈਲ, ਪਾਕਿਸਤਾਨੀ ਸਿਮ, ਦੋ ਵੀਸੀਆਰ ਕੈਸੇਟਾਂ ਅਤੇ ਉਸ ਦੇ ਚਾਰ ਬੱਚਿਆਂ ਦੇ ਸਰਟੀਫਿਕੇਟ ਬਰਾਮਦ ਹੋਏ। ਹੁਣ ਇਸ ਕਹਾਣੀ ਵਿੱਚ ਨਵਾਂ ਮੋੜ ਆ ਰਿਹਾ ਹੈ। ਦਰਅਸਲ, ਸੀਮਾ ਹੈਦਰ ਦਾ ਇੱਕ ਹੋਰ ਬੁਆਏਫ੍ਰੈਂਡ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੀਮਾ ਹੈਦਰ ਦਾ ਇੱਕ ਹੋਰ ‘ਆਸ਼ਿਕ’ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਅਤੇ ਸੀਮਾ ਹੈਦਰ ਅਤੇ ਪਿਛਲੇ ਦੋ ਸਾਲਾਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਪਾਕਿਸਤਾਨੀ ਯੂਟਿਊਬ ਚੈਨਲ ਨੇ ਇਸ ਨੌਜਵਾਨ ਦਾ ਇੰਟਰਵਿਊ ਵੀ ਦਿਖਾਇਆ ਹੈ। ਇਸ ਇੰਟਰਵਿਊ 'ਚ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪਬਜੀ ਗੇਮ ਖੇਡਦੇ ਇਕ ਦੂਜੇ ਦੇ ਸੰਪਰਕ ਵਿੱਚ ਆਏ ਸਨ।
ਦੋਵਾਂ ਨੇ ਵਿਆਹ ਕਰਵਾਉਣ ਦੀ ਬਣਾਈ ਯੋਜਨਾ :ਇਸ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੇ ਵਿਆਹ ਕਰਵਾਉਣ ਦੀ ਵੀ ਯੋਜਨਾ ਬਣਾਈ ਸੀ। ਹਾਲਾਂਕਿ ਆਪਣੇ ਇੰਟਰਵਿਊ ਵਿੱਚ ਉਹ ਜੋ ਕੁੱਝ ਵੀ ਕਹਿ ਰਿਹਾ ਹੈ ਕਿ ਉਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ। ਉਸ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਸੀਮਾ ਹੈਦਰ ਨੂੰ ਕ੍ਰਿਕਟ ਦਾ ਸ਼ੌਕ ਹੈ। ਉਨ੍ਹਾਂ ਮੁਤਾਬਕ ਸੀਮਾ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਨੌਜਵਾਨ ਮੁਤਾਬਕ ਸੀਮਾ ਸਿਰਫ ਕ੍ਰਿਕਟ ਮੈਚ ਦੇਖਣ ਲਈ ਭਾਰਤ ਗਈ ਹੈ ਅਤੇ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਪਾਕਿਸਤਾਨ ਪਰਤ ਜਾਵੇਗੀ। ਇਸ ਨੌਜਵਾਨ ਦੀ ਕਹਾਣੀ 'ਤੇ ਸ਼ਾਇਦ ਹੀ ਕੋਈ ਵਿਸ਼ਵਾਸ ਕਰੇਗਾ। ਇਸ ਦੇ ਉਲਟ ਨੌਜਵਾਨ ਦੇ ਇਸ ਦਾਅਵੇ ਨੇ ਸੀਮਾ ਹੈਦਰ ਪਾਕਿਸਤਾਨ ਦੀ ਜਾਸੂਸ ਹੋਣ ਦਾ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ ਹੈ।