ਹੈਦਰਾਬਾਦ: ਕਿਸੇ ਵੀ ਦੇਸ਼ ਵਿੱਚ ਗੀਤਾਂ ਨੂੰ ਖੂਬ ਮੰਨੋਰੰਜਨ ਦਾ ਸਾਧਨ ਮੰਨੀਆਂ ਜਾਂਦਾ ਹੈ। ਕੋਈ ਵੀ ਵਿਅਕਤੀ ਜਾਂ ਬਜ਼ੁਰਗ ਖੁਸ਼ੀ ਦੇ ਮੌਕੇ 'ਤੇ ਸਾਇਦ ਹੀ ਨੱਚਣ ਟੱਪਣ ਤੋਂ ਵਾਂਝਾ ਰਹਿੰਦਾ ਹੋਣਾ। ਅਜਿਹਾ ਇੱਕ ਪਾਕਿਸਤਾਨੀ ਟੈਲੀਵਿਜ਼ਨ ਹੋਸਟ 'ਤੇ ਸਾਂਸਦ ਆਮਿਰ ਲਿਆਕਤ ਹੁਸੈਨ ਦੀ ਵੀਡਿਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਂਸਦ ਆਮਿਰ ਲਿਆਕਤ ਹੁਸੈਨ ਇੱਕ ਗੀਤ 'ਟਿਪ ਟਿਪ ਬਰਸਾ ਪਾਣੀ' (Tip Tip Barsa Pani) 'ਤੇ ਖੂਬ ਨੱਚਦੇ ਦਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਇਹ ਗੀਤ ਅਕਸ਼ੈ ਕੁਮਾਰ (Akshay Kumar) ਦੀ ਹਿੰਦੀ ਫਿਲਮ 'ਮੋਹਰਾ' ਦਾ 'ਟਿਪ ਟਿਪ ਬਰਸਾ ਪਾਣੀ' (Tip Tip Barsa Pani) ਗੀਤ ਹੈ, ਜਿਸ ਨੂੰ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾਂ ਮਿਲਿਆਂ ਸੀ। ਜਿਸ ਵਿੱਚ ਅਕਸ਼ੈ ਨਾਲ ਕੈਟਰੀਨਾ ਕੈਫ਼ ਨਜ਼ਰ ਆਈ ਸੀ।