ਚੰਡੀਗੜ੍ਹ:ਪਾਕਿਸਤਾਨੀ ਮਾਡਲ (Pakistani model) ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara sri Kartarpur sahib ) ਵਿਖੇ ਮਹਿਲਾਵਾਂ ਦੇ ਕਪੜਿਆਂ ਦੇ ਵਿਗਿਆਪਨ ਦੇ ਲਈ ਬਿਨਾਂ ਸਿਰ ਢੱਕੇ ਸ਼ੂਟ (Pakistani Model’s Photoshoot With Uncovered Head) ਕੀਤਾ ਗਿਆ ਸੀ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਬਰਾਂ ਮੁਤਾਬਿਕ ਆਨਲਾਈਨ ਕਪੜਿਆਂ ਦੀ ਦੁਕਾਨ ਚਲਾਉਣ ਵਾਲੀ ਇੱਕ ਮਹਿਲਾ ਨੇ ਗੁਰਦੁਆਰਾ ਸਾਹਿਬ ਵਿਖੇ (photoshoot done in the Kartarpur Sahib complex) ਸ਼ੂਟ ਕੀਤਾ। ਇਸ ਦੌਰਾਨ ਮਾਡਲ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਪਿੱਠ ਕੀਤੀ ਹੋਈ ਸੀ ਅਤੇ ਸਿਰ ਵੀ ਢੱਕਿਆ ਨਹੀਂ ਹੋਇਆ ਸੀ। ਜਿਸ ’ਤੇ ਸਿੱਖ ਭਾਈਚਾਰੇ ਵੱਲੋਂ ਇਤਰਾਜ ਜਤਾਇਆ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਟਵੀਟ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ’ਤੇ ਅਜਿਹਾ ਵਿਵਹਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਕੀ ਉਹ ਪਾਕਿਸਤਾਨ ਚ ਆਪਣੇ ਧਾਰਮਿਕ ਸਥਾਨ ’ਤੇ ਅਜਿਹਾ ਕਰਨ ਦੀ ਹਿੰਮਤ ਕਰ ਸਕਦੀ ਹੈ। ਸਿਰਸਾ ਨੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੂੰ ਕਿਹਾ ਕਿ ਪਾਕਿਸਤਾਨੀ ਲੋਕਾਂ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਨੂੰ ਪਿਕਨਿਕ ਸਪਾਟ ਮੰਨਣ ਦੀ ਇਸ ਗੱਲ ਨੂੰ ਰੋਕਣ ਦੇ ਲਈ ਤੁਰੰਤ ਹੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜੋ:SGPC ਦੇ ਪ੍ਰਧਾਨ ਦੀ ਅੱਜ ਹੋਵੇਗੀ ਚੋਣ, ਇਹਨਾਂ ਸਿਰ ਸੱਜ ਸਕਦੈ ਪ੍ਰਧਾਨਗੀ ਦਾ ਤਾਜ
ਮਾਮਲੇ ਸਬੰਧੀ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ (Fawad Chaudhry) ਨੇ ਟਵੀਟ ਕਰਦੇ ਹੋਏ ਕਿਹਾ ਕਿ ਮਾਡਲ ਨੂੰ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸ੍ਰੀ ਕਰਤਾਰਪੁਰ ਸਾਹਿਬ (Gurdwara Sri kartarpur sahib) ਇੱਕ ਧਾਰਮਿਕ ਚਿੰਨ੍ਹ ਹੈ ਨਾ ਕਿ ਫਿਲਮ ਦਾ ਕੋਈ ਸੈੱਟ। ਇਸ ਟਵੀਟ ਦੇ ਨਾਲ ਹੀ ਫਵਾਦ ਚੌਧਰੀ ਨੇ ਪਾਕਿਸਤਾਨੀ ਮਾਡਲ ਦਾ ਸ਼ੂਟ ਕਰਦੇ ਹੋਏ ਦਾ ਵੀਡੀਓ ਵੀ ਸਾਂਝਾ ਕੀਤਾ ਹੈ।