Phulkari Stall In G-20 Summit: ਵਿਦੇਸ਼ੀ ਮਹਿਮਾਨਾਂ ਦੀ ਪਸੰਦ ਬਣ ਰਹੀ ਪੰਜਾਬੀ ਫੁੱਲਕਾਰੀ ਨਵੀਂ ਦਿੱਲੀ:ਲਾਜਵੰਤੀ ਜਿਸ ਨੂੰ ਪੰਜਾਬ ਦੀ 'ਫੁੱਲਕਾਰੀ' ਲੋਕ ਕਢਾਈ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਉਣ ਲਈ ਸਾਲ 2021 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਿਰਫ ਛੇ ਸਾਲ ਦੀ ਉਮਰ ਵਿੱਚ ਆਪਣੀ ਨਾਨੀ ਤੋਂ ਫੁਲਕਾਰੀ ਦੀ ਕਲਾ ਸਿੱਖੀ ਸੀ। ਅਭਿਆਸ ਕਰਦੇ-ਕਰਦੇ, ਲਾਜਵੰਤੀ ਨੇ ਜਿੱਥੇ ਆਪਣੇ ਰਵਾਇਤੀ ਤੱਤਾਂ ਨੂੰ ਕਾਇਮ ਰੱਖਿਆ, ਉੱਥੇ ਹੀ, ਕਲਾ ਵਿੱਚ ਕ੍ਰਾਂਤੀ ਲਿਆ ਦਿੱਤੀ।
ਪਟਿਆਲਾ ਦੀ ਰਹਿਣ ਵਾਲੀ ਹੈ ਲਾਜਵੰਤੀ : ਪਦਮਸ਼੍ਰੀ ਐਵਾਰਡੀ ਲਾਜਵੰਤੀ ਪੰਜਾਬ ਵਿਖੇ ਪਟਿਆਲਾ ਦੇ ਤ੍ਰਿਪੁਰੀ ਸ਼ਹਿਰ ਦੀ ਰਹਿਣ ਵਾਲੀ ਹੈ। ਇਸ ਕਲਾ ਨੂੰ ਮਾਨਤਾ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਨੇ ਦੁਨੀਆ ਭਰ ਦੀਆਂ ਹਜ਼ਾਰਾਂ ਔਰਤਾਂ ਨੂੰ ਫੁਲਕਾਰੀ ਦੀ ਕਲਾ ਵੀ ਸਿਖਾਈ ਹੈ, ਜੋ ਹੁਣ ਇਸ ਕਲਾ ਨੂੰ ਸਿਖਾ ਰਹੀਆਂ ਹਨ ਅਤੇ ਕਈਆਂ ਨੂੰ ਦੇ ਰਹੀਆਂ ਹਨ। ਅੱਜ ਜੀ 20 ਸੰਮੇਲਨ ਦੇ ਪੰਜਾਬ ਪਵੇਲੀਅਨ ਵਿਖੇ, ਅਸੀਂ ਲਾਜਵੰਤੀ ਦੀ ਪ੍ਰੇਰਨਾਦਾਇਕ ਕਹਾਣੀ "ਲੋਕਲ ਲਈ ਵੋਕਲ ਅਤੇ ਲੋਕਲ ਤੋਂ ਗਲੋਬਲ" ਦੀ ਮਿਸਾਲ ਹੈ।
ਪੀਐਮ ਮੋਦੀ ਨਾਲ ਮੈਂ ਬਹੁਤ ਵਾਰ ਮਿਲੀ, ਉਹ ਮੈਨੂੰ ਵੇਖ ਕੇ ਹਰ ਵਾਰ ਕਹਿੰਦੇ ਹਨ ਕਿ ਤੂੰ ਹਮੇਸ਼ਾ ਕੰਮ ਵਿੱਚ ਰੁਝੀ ਰਹਿੰਦੀ ਹੈ, ਤਾਂ ਮੈਂ ਉਨ੍ਹਾਂ ਕਹਿੰਦੀ ਹਾਂ ਕਿ ਮੈਂ ਫੁੱਲਕਾਰੀ ਨੂੰ ਹਰ ਥਾਂ ਉੱਤੇ ਜਿੰਦਾ ਰੱਖਣਾ ਹੈ, ਇਸ ਨੂੰ ਖ਼ਤਮ ਨਹੀਂ ਕਰਨਾ, ਇਸ ਲਈ ਹਰ ਥਾਂ ਜਾ ਕੇ ਸਿਖਲਾਈ ਦੇ ਰਹੀ ਹਾਂ। - ਲਾਜਵੰਤੀ, ਪਦਮਸ਼੍ਰੀ ਐਵਾਰਡੀ
ਹੋਰ ਸੂਬਿਆਂ ਵਿੱਚ ਵੀ ਸਿਖਾ ਰਹੀ ਫੁੱਲਕਾਰੀ ਕੱਢਣਾ : ਲਾਜਵੰਤੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡ, ਖਾਦੀ ਵਿੱਚ ਐਵਾਰਡ ਸਣੇ ਹਰ ਤਰੀਕੇ ਨਾਲ ਫੁਲਕਾਰੀ ਤਿਆਰ ਕਰਕੇ ਕਈ ਐਵਾਰਡ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਨਾ ਸਿਰਫ਼ ਪੰਜਾਬ ਵਿੱਚ, ਸਗੋਂ ਹਰਿਆਣਾ, ਹਿਮਾਚਲ, ਹਰਿਦੁਆਰਾ ਤੇ ਜੰਮੂ ਸਣੇ ਕਈ ਸੂਬਿਆਂ ਵਿੱਚ ਔਰਤਾਂ ਨੂੰ ਫੁੱਲਕਾਰੀ ਕੱਢਣੀ ਸਿਖਾ ਰਹੀ ਹਾਂ।
ਭਾਰਤ ਕਰ ਰਿਹਾ ਜੀ-20 ਦੀ ਮੇਜ਼ਬਾਨੀ :ਜ਼ਿਕਰਯੋਗ ਹੈ ਕਿ ਅੱਜ ਰਾਸ਼ਟਰੀ ਰਾਜਧਾਨੀ 'ਚ 18ਵੇਂ ਜੀ-20 ਸੰਮੇਲਨ ਦਾ ਆਯੋਜਨ ਕੀਤਾ ਗਿਆ। ਸਿਖਰ ਸੰਮੇਲਨ ਵਿੱਚ 30 ਤੋਂ ਵੱਧ ਰਾਜਾਂ ਦੇ ਮੁਖੀ ਅਤੇ ਯੂਰਪੀਅਨ ਯੂਨੀਅਨ ਦੇ ਉੱਚ ਅਧਿਕਾਰੀ ਅਤੇ ਬੁਲਾਏ ਗਏ ਮਹਿਮਾਨ ਦੇਸ਼ਾਂ ਅਤੇ 14 ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ ਹਿੱਸਾ ਲੈ ਰਹੇ ਹਨ। ਭਾਰਤ ਰਾਸ਼ਟਰੀ ਰਾਜਧਾਨੀ ਵਿੱਚ ਨਵੇਂ ਬਣੇ ਭਾਰਤ ਮੰਡਪਮ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।