ਤਿਰੂਪਤੀ : ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਰੁਈਆ ਹਸਪਤਾਲ ਵਿੱਚ ਸੋਮਵਾਰ ਦੇਰ ਰਾਤ ਆਈਸੀਯੂ ਦੇ ਅੰਦਰ ਆਕਸੀਜਨ ਸਪਲਾਈ ਦੀ ਸਮੱਸਿਆ ਕਾਰਨ ਘੱਟੋ ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਚਿਤੂਰ ਜ਼ਿਲ੍ਹਾ ਮੈਜਿਸਟਰੇਟ ਐਮ ਹਰੀ ਨਰਾਇਣਨ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਨੂੰ ਮੁੜ ਤੋਂ ਲੋਡ ਕਰਨ ਵਿਚ ਪੰਜ ਮਿੰਟ ਲੱਗ ਗਏ, ਜਿਸ ਕਾਰਨ ਆਕਸੀਜਨ ਸਪਲਾਈ ਘੱਟ ਹੋਣ ਕਾਰਨ ਮਰੀਜ਼ਾਂ ਦੀ ਮੌਤ ਹੋ ਗਈ। ਹਰੀ ਨਰਾਇਣਨ ਨੇ ਕਿਹਾ, ‘ਆਕਸੀਜਨ ਦੀ ਸਪਲਾਈ ਪੰਜ ਮਿੰਟਾਂ ਦੇ ਅੰਦਰ ਮੁੜ ਤੋਂ ਬਹਾਲ ਹੋ ਗਈ ਸੀ ਅਤੇ ਸਭ ਕੁਝ ਹੁਣ ਆਮ ਵਾਂਗ ਹੋ ਗਿਆ ਹੈ। ਇਸ ਦੇ ਕਾਰਨ, ਅਸੀਂ ਵਧੇਰੇ ਮਰੀਜ਼ਾਂ ਦੀ ਮੌਤ ਨੂੰ ਰੋਕ ਸਕੇ। ਲਗਭਗ 30 ਡਾਕਟਰਾਂ ਨੂੰ ਮਰੀਜ਼ਾਂ ਦੀ ਦੇਖਰੇਖ ਕਰਨ ਦੇ ਲਈ ਤਰੁੰਤ ਆਈਸੀਯੂ ਵਿੱਚ ਭੇਜਿਆ ਗਿਆ।