ਅੰਬਾਲਾ : ਇੱਕ ਪਾਸੇ ਪੂਰਾ ਦੇਸ਼ ਆਕਸੀਜਨ ਦੀ ਕਮੀ ਨਾਲ ਜੂਝ ਰਿਹਾ ਹੈ, ਉਥੇ ਅੰਬਾਲਾ ਵਿਖੇ ਇੱਕ ਵਿਅਕਤੀ ਨੇ ਆਪਣੇ ਹੀ ਘਰ 'ਚ Oxygen plant ਲਾਇਆ ਹੈ। ਅੰਬਾਲਾ ਦੇ ਵਸਨੀਕ 78 ਸਾਲਾ ਪ੍ਰੋ.ਵੇਦ ਪ੍ਰਕਾਸ਼ ਵਿਜ ਦਾ ਘਰ ਦਰੱਖਤ ਤੇ ਬੂੱਟਿਆਂ ਨਾਲ ਭਰਿਆ ਹੋਇਆ ਹੈ।
ਅੰਬਾਲਾ ਦਾ ਇਸ ਘਰ 'ਚ ਹੈ ਆਕਸੀਜਨ ਪਲਾਂਟ ਘਰ 'ਚ ਹੈ ਆਕਸੀਜਨ ਪਲਾਂਟ
ਵੇਦ ਪ੍ਰਕਾਸ਼ ਨੇ ਆਪਣੇ ਘਰ ਵਿੱਚ 1000 ਤੋਂ ਵੱਧ ਗਮਲੀਆਂ 'ਚ ਵੱਖ-ਵੱਖ ਕਿਸਮਾਂ ਦੇ ਬੂੱਟੇ ਲਾਏ ਹਨ। ਪ੍ਰੋਫੈਸਰ ਵੇਦ ਪ੍ਰਕਾਸ਼ ਦੱਸਦੇ ਨੇ ਕਿ ਉਨ੍ਹਾਂ ਦੇ ਗੁਰੂ ਜੀ ਨੇ ਉਨ੍ਹਾਂ ਨੂੰ 1982 'ਚ ਫੁੱਲ ਦਾ ਬੂੱਟਾ ਦਿੱਤਾ ਸੀ। ਉਸ ਸਮੇਂ ਤੋਂ ਹੀ ਰੁੱਖ ਤੇ ਬੂੱਟੇ ਉਗਾਉਣ ਵਿੱਚ ਉਨ੍ਹਾਂ ਦੀ ਦਿਲਚਸਪੀ ਵੱਧੀ। 40 ਸਾਲਾਂ ਤੱਕ ਬਤੌਰ ਅਧਿਆਪਕ ਨੌਕਰੀ ਕਰਨ ਮਗਰੋਂ ਉਹ ਸਾਲ 2004 ਵਿੱਚ ਸੇਵਾਮੁਕਤ ਹੋਏ ਸਨ। ਉਸ ਤੋਂ ਬਾਅਦ ਉਹ ਘਰ 'ਚ ਰਹਿ ਕੇ ਬੂੱਟਿਆ ਦੀ ਦੇਖਰੇਖ ਤੇ ਨਵੇਂ ਬੂੱਟੇ ਲਾਉਂਦੇ ਹਨ।
ਵੱਖ-ਵੱਖ ਕਿਸਮਾਂ ਦੇ ਬੂੱਟੇ
ਪ੍ਰੋ. ਵਿਜ ਨੇ ਦੱਸਿਆ ਕਿ ਉਨ੍ਹਾਂ ਕੋਲ 80 ਕਿਸਮਾਂ ਦੇ ਪਰਮਾਨੈਂਟ ਬੂੱਟੇ ਹਨ। ਜਿਨ੍ਹਾਂ 'ਚ ਹਰ ਮੌਸਮ ਵਿੱਚ ਫੁੱਲ ਉੱਗਦੇ ਹਨ। ਉਨ੍ਹਾਂ ਨੇ ਇੰਗਲੈਡ ਦੀ ਲਿਫਟਨ ਨਰਸਰੀ ਤੋਂ ਫ੍ਰੀਜ਼ੀਆ ਨਸਲ ਦਾ ਬੂੱਟਾ ਲਿਆ ਕੇ ਗਮਲੇ ਵਿੱਚ ਲਾਇਆ ਹੈ। ਇਹ ਬੂੱਟਾ ਇਥੇ ਸਹੀ ਢੰਗ ਨਾਲ ਲੱਗ ਗਿਆ ਹੈ। ਪ੍ਰੋ.ਵੇਦ ਨੂੰ ਜਿਆਦਾਤਰ ਭਾਰਤੀ ਕਿਸਮ ਦੇ ਫੁੱਲ ਜ਼ਿਆਦਾ ਪਸੰਦ ਹਨ।
ਵੱਧ ਤੋਂ ਵੱਧ ਲਾਓ ਬੂੱਟੇ
ਪ੍ਰੋਫੈਸਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਿਾਂ ਨੇ ਆਪਣੀ ਨਰਸਰੀ ਵਿੱਚ 10 ਤੋਂ ਵੱਧ ਆਕਸੀਜਨ ਦੇਣ ਵਾਲੇ ਬੂੱਟੇ ਜਿਵੇਂ ਪੀਪਲ, ਐਰਿਕਾ ਪਾਮ, ਫ੍ਰਨਜ਼, ਤੇ ਹੋਰਨਾਂ ਵੱਖ-ਵੱਖ ਕਿਸਮਾਂ ਦੇ ਬੂੱਟੇ ਲਾਏ ਹਨ। ਕੋਰੋਨਾ ਕਾਲ ਦੌਰਾਨ ਦੇਸ਼ 'ਚ ਆਕਸੀਜਨ ਦੀ ਕਮੀ ਬਾਰੇ ਉਨ੍ਹਾਂ ਕਿਹਾ ਸਾਰੇ ਹੀ ਦੇਸ਼ਵਾਸੀਆਂ ਨੂੰ ਦੇਸ਼ ਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਬੂੱਟੇ ਲਾਉਣੇ ਚਾਹੀਦੇ ਹਨ।