ਲਖਨਊ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਲਖਨਊ ਵਿਚ ਵਿਚ ਮਰੀਜ਼ਾ ਦੀ ਗਿਣਤੀ ਵੱਧਣ ਨਾਲ ਆਕਸੀਜਨ ਦੀ ਕਮੀ ਆ ਰਹੀ ਹੈ। ਆਕਸੀਜਨ ਦੀ ਕਮੀ ਪੂਰੀ ਕਰਨ ਲਈ ਬੋਕਾਰੋ ਤੋਂ ਆਕਸੀਜਨ ਐਕਸਪ੍ਰੈਸ ਸ਼ਨੀਵਾਰ ਦੀ ਸਵੇਰ ਲਖਨਊ ਪਹੁੰਚੀ ਹੈ।ਆਕਸੀਜਨ ਐਕਸਪ੍ਰੈਸ ਦੁਆਰਾ ਚਾਰ ਟੈਂਕਰ ਆਕਸੀਜਨ ਚਾਰ ਬਾਗ਼ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਹਨ।ਹੁਣ ਆਸ ਲਗਾਈ ਜਾ ਰਹੀ ਹੈ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਆਵੇਗੀ।ਮਿਲੀ ਜਾਣਕਾਰੀ ਦੇ ਅਨੁਸਾਰ ਰਾਜਧਾਨੀ ਵਿਚ ਆਕਸੀਜਨ ਨੂੰ ਦੂਰ ਕਰਨ ਦੇ ਲਈ ਆਕਸੀਜਨ ਐਕਸਪ੍ਰੈਸ ਵੀਰਵਾਰ ਸਵੇਰੇ ਖ਼ਾਲੀ ਟੈਂਕਰ ਨੂੰ ਲੈ ਕੇ ਬੋਕਾਰੋ ਨੂੰ ਰਵਾਨਾ ਹੋਈ ਸੀ।ਲਖਨਊ ਤੋਂ ਬਾਰਾਨਸੀ ਦੇ ਰੇਲਵੇ ਰੂਟ ਤੋਂ ਬੋਕਾਰੋ ਭੇਜ ਦਿੱਤਾ ਹੈ।
ਵਧੀਕ ਮੁੱਖ ਸਕੱਤਰ ਕਰ ਰਹੇ ਸੀ ਮਾਨਿਟਰਿੰਗ
ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਇਸ ਆਕਸੀਜਨ ਐਕਸਪ੍ਰੈਸ ਦੀ ਲਗਾਤਾਰ ਮਾਨਿਟਰਿੰਗ ਕਰ ਰਹੇ ਸੀ।ਜਦੋਂ ਇਹ ਲਖਨਊ ਪਹੁੰਚੀ ਤਾਂ ਇਹ ਵੀ ਉੱਥੇ ਵੀ ਮੌਜੂਦ ਸੀ।ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਚਾਰ ਟੈਂਕਰ ਲੈ ਕੇ ਆਕਸੀਜਨ ਐਕਸਪ੍ਰੈਸ ਲਖਨਊ ਆਈ ਹੈ ਅਤੇ ਇਸ ਨਾਲ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਹੈ ਕਿ ਬੋਕਾਰੋ ਲਖਨਊ ਤੋਂ ਹੋਰ ਜਗ੍ਹਾ ਦੀ ਤੁਲਨਾ ਵਿਚ ਨੇੜੇ ਹੈ। ਇਸ ਲਈ ਅਸੀਂ ਬੋਕਾਰੋ ਤੋਂ ਹੀ ਆਕਸੀਜਨ ਮੰਗਵਾ ਰਹੇ ਹਾਂ।