ਮੁੰਬਈ: ਮਹਾਂਰਾਸ਼ਟਰ ਦੇ ਨਾਗਪੁਰ ਜਿਲ੍ਹੇ ਦੇ ਰਹਿਣ ਵਾਲੇ ਨਰਾਇਣ ਰਾਵ ਦਾਭਦਕਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। 85 ਸਾਲਾਂ ਨਰਾਇਣ ਰਾਵ ਕੋਰੋਨਾ ਪੀੜਤ ਸੀ ਅਤੇ ਹਸਪਤਾਲ ਚ ਭਰਤੀ ਸਨ। ਉਨਾਂ ਨੇ ਇੱਕ ਨੌਜਵਾਨ ਦੀ ਜਾਨ ਬਚਾਉਣ ਲਈ ਆਪਣਾ ਅਕਸੀਜ਼ਨ ਵਾਲਾ ਬੈਡ ਛੱਡ ਦਿੱਤਾ। ਅਤੇ ਕਿਹਾ ਕਿ ਮੈਂ ਆਪਣੀ ਜਿੰਦਗੀ ਜੀਅ ਚੁੱਕਿਆ ਹਾਂ, ਇਸ ਲਈ ਮੈਂ ਆਪਣਾ ਆਕਸ਼ੀਜਨ ਵਾਲਾ ਬੈਡ ਜਰੂਰਤਮੰਦ ਨੌਜਵਾਨ ਨੂੰ ਦੇਣ ਦੀ ਬੇਨਤੀ ਕਰਦਾ ਹਾਂ। ਨਰਾਇਣ ਰਾਵ ਜੋ RSS ਨਾਲ ਜੁੜੇ ਹੋਏ ਸਨ। ਹਪਸਤਾਲ ਦਾ ਬੈਡ ਖਾਲੀ ਕਰਨ ਤੋਂ ਬਾਅਦ ਉਹ ਘਰ ਚਲੇ ਗਏ ਸਨ। ਪਰ ਹੁਣ 3 ਦਿਨ ਬਾਅਦ ਉਨਾਂ ਦੀ ਮੌਤ ਹੋ ਚੁੱਕੀ ਹੈ। ਨਾਗਪੁਰ ਨਿਵਾਸੀ ਨਰਾਇਣ ਰਾਵ ਦਾਭਦਕਰ ਨੂੰ ਲੋਕ ਚਾਕਲੇਟ ਅੰਕਲ ਦੇ ਨਾਮ ਨਾਲ ਜਾਣਦੇ ਸਨ। ਉਹ ਕੋਰੋਨਾ ਪੀੜਤ ਸਨ। ਇਲਾਜ਼ ਦੇ ਲਈ ਉਨਾਂ ਨੂੰ ਇੰਦਰਾ ਗਾਂਧੀ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ।
85 ਸਾਲਾ ਬਜ਼ੁਰਗ ਨੂੰ ਸਲਾਮ, ਕੋਰੋਨਾ ਪੀੜਤ ਨੌਜਵਾਨ ਲਈ ਛੱਡਿਆ ਆਕਸੀਜ਼ਨ ਬੈਡ, 3 ਦਿਨ ਬਾਅਦ ਮੌਤ
ਵੱਧ ਰਹੇ ਕੋਰੋਨਾ ਮਾਮਲਿਆਂ ਦੇ ਕਾਰਨ ਦੇਸ਼ ਭਰ ਦੇ ਹਸਪਤਾਲ ਚ, ਬੈਡ ਆਕਸੀਜ਼ਨ ਅਤੇ ਦਵਾਈਆਂ ਦੀ ਭਾਰੀ ਕਮੀ ਹੈ। ਲੋਕਾਂ ਨੂੰ ਹਸਪਤਾਲਾਂ ਚ ਸਹੀ ਤਰੀਕੇ ਨਾਲ ਇਲਾਜ਼ ਵੀ ਨਹੀਂ ਮਿਲ ਰਿਹਾ। ਤੜਫ਼-ਤੜਫ਼ ਲੋਕਾਂ ਦੀ ਜਾਨ ਜਾ ਰਹੀ ਹੈ। ਇਸੇ ਦੌਰਾਨ ਨਾਗਪੁਰ ਦੇ ਇੱਕ 85 ਸਾਲਾਂ ਬਜੁਰਗ ਨੇ ਇੱਕ ਕੋਰੋਨਾ ਪੀੜਤ ਨੌਜਵਾਨ ਦੀ ਜਾਨ ਬਚਾਉਣ ਲਈ ਆਪਣਾ ਬੈਡ ਛੱਡ ਦਿੱਤਾ ਅਤੇ ਘਰ ਚਲਾ ਗਿਆ ਸੀ। ਪਰ ਹੁਣ 3 ਦਿਨ ਬਾਅਦ ਉਸ ਬਜੁਰਗ ਦੀ ਮੌਤ ਹੋ ਗਈ।
85 ਸਾਲਾ ਬਜ਼ੁਰਗ ਨੂੰ ਸਾਲਮ
ਇਸੇ ਦਰਮਿਆਨ ਇੱਕ ਔਰਤ ਆਪਣੇ ਪਤੀ ਨੂੰ ਲੈ ਕੇ ਹਸਪਤਾਲ ਪੁੱਜੀ, ਜਿੱਥੇ ਉਸ ਦੇ ਪਤੀ ਨੂੰ ਬੈਡ ਨਹੀਂ ਮਿਲ ਰਿਹਾ ਸੀ , ਔਰਤ ਨੂੰ ਤਕਲੀਫ ਚ ਦੇਖ ਕੇ ਨਰਾਇਣ ਰਾਵ ਦਾਭਦਕਰ ਜੀ ਨੇ ਇੱਕ ਪੱਤਰ ਡਾਕਟਰ ਨੂੰ ਲਿਖ ਕੇ ਕਿਹਾ ਕਿ, ਮੈਂ ਬੁਹਤ ਕੁਝ ਦੇਖ ਚੁੱਕਿਆ ਹਾਂ, ਮੈਂ ਆਪਣੀ ਜ਼ਿੰਦਗੀ ਜੀਅ ਚੁੱਕਿਆ ਹਾਂ, ਇਸ ਲਈ ਮੈਂ ਆਪਣਾ ਆਕਸ਼ੀਜਨ ਵਾਲਾ ਬਿਸਤਰਾ ਲੋੜਮੰਦ ਇਸ ਨੌਜਵਾਨ ਨੂੰ ਦੇਣ ਦੀ ਬੇਨਤੀ ਕਰਦਾ ਹਾਂ।
Last Updated : Apr 28, 2021, 6:57 PM IST