ਓਡੀਸ਼ਾ:ਭੁਵਨੇਸ਼ਵਰ 'ਚ ਬਿਜਲੀ ਦੇ ਬਿੱਲ ਕਾਰਨ ਇਕ ਵਿਅਕਤੀ ਦੀ ਨੀਂਦ ਉੱਡ ਗਈ ਹੈ। ਇੱਕ ਘਰੇਲੂ ਬਿਜਲੀ ਖਪਤਕਾਰ ਨੂੰ ਇੱਕ ਮਹੀਨੇ ਦਾ 7 ਕਰੋੜ, 90 ਲੱਖ, 35 ਹਜ਼ਾਰ 456 ਰੁਪਏ ਦਾ ਬਿੱਲ ਸੌਂਪਿਆ ਗਿਆ। ਇਹ ਬਿੱਲ ਮਿਲਣ ਤੋਂ ਬਾਅਦ ਵਿਅਕਤੀ ਪਰੇਸ਼ਾਨ ਹੈ। ਉਸ ਨੂੰ ਇਹ ਸਮੱਸਿਆ ਸਮਾਰਟ ਮੀਟਰ ਲਗਾਉਣ ਤੋਂ ਬਾਅਦ ਆਈ ਹੈ।
ਸਮਾਰਟ ਮੀਟਰ ਕਾਰਨ ਕਰੋੜਾਂ ਦਾ ਬਿੱਲਾ ਆਇਆ ! :ਭੁਵਨੇਸ਼ਵਰ 'ਚ ਅਪ੍ਰੈਲ ਮਹੀਨੇ ਦਾ ਹੈਰਾਨ ਕਰ ਦੇਣ ਵਾਲਾ ਬਿਜਲੀ ਬਿੱਲ 7 ਕਰੋੜ, 90 ਲੱਖ, 35 ਹਜ਼ਾਰ, 456 ਰੁਪਏ ਦਾ ਹੈ। ਭੁਵਨੇਸ਼ਵਰ ਨਿਵਾਸੀ ਦੁਰਗਾ ਪ੍ਰਸਾਦ ਪਟਨਾਇਕ ਬਿਜਲੀ ਦਾ ਬਿੱਲ ਪਾ ਕੇ ਬਹੁਤ ਹੈਰਾਨ-ਪਰੇਸ਼ਾਨ ਹੈ। ਦੁਰਗਾ ਭੁਵਨੇਸ਼ਵਰ ਦੇ ਨੀਲਾਦਰੀ ਵਿਹਾਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਮਾਰਚ ਮਹੀਨੇ ਵਿੱਚ ਸਮਾਰਟ ਮੀਟਰ ਲਾਉਣ ਤੋਂ ਬਾਅਦ ਬਿਜਲੀ ਦੇ ਬਿੱਲ ਵਿੱਚ ਗੜਬੜੀ ਹੋਈ ਹੈ।
ਆਮ ਤੌਰ 'ਤੇ ਘਰ ਦਾ ਬਿੱਲ ਮਹੀਨੇ 'ਚ 700 ਤੋਂ 1500 ਰੁਪਏ ਦੇ ਵਿਚਕਾਰ ਆਉਂਦਾ ਹੈ। ਮੈਂ ਸਮਾਰਟ ਮੀਟਰ ਲਗਾਉਣ ਤੋਂ ਬਾਅਦ ਵੱਡੀ ਰਕਮ ਅਦਾ ਕੀਤੀ ਹੈ। ਉਸ ਨੇ ਕਿਹਾ, 'ਅਪ੍ਰੈਲ ਵਿੱਚ 6000 ਰੁਪਏ ਦਾ ਬਿੱਲ ਅਦਾ ਕੀਤਾ। ਹਰ ਮਹੀਨੇ ਦੀ ਤਰ੍ਹਾਂ ਜਦੋਂ ਮੈਂ ਆਪਣੇ ਬਿੱਲ ਦਾ ਆਨਲਾਈਨ ਭੁਗਤਾਨ ਕਰਨ ਗਿਆ, ਤਾਂ ਮੈਂ ਇੱਕ ਅਜੀਬ-ਗਰੀਬ ਬਿੱਲ ਦੇਖਿਆ। ਮਈ ਮਹੀਨੇ ਦਾ ਬਿੱਲ ਦੇਖ ਕੇ ਮੈਂ ਦੰਗ ਰਹਿ ਗਿਆ। - ਦੁਰਗਾ ਪ੍ਰਸਾਦ ਪਟਨਾਇਕ
- Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
- Attack in Balochistan : ਬਲੋਚਿਸਤਾਨ 'ਚ ਹਮਲੇ ਦੌਰਾਨ ਤਿੰਨ ਜਵਾਨ ਸ਼ਹੀਦ, ਇਕ ਅੱਤਵਾਦੀ ਵੀ ਢੇਰ
- Mountaineer Suzanne Death: ਭਾਰਤੀ ਪਰਬਤਾਰੋਹੀ ਸੁਜ਼ੈਨ ਦੀ ਲਾਸ਼ ਲੈਣ ਲਈ ਨੇਪਾਲ ਪਹੁੰਚਿਆ ਪਰਿਵਾਰ
ਦੁਰਗਾ ਨੇ ਔਨਲਾਈਨ ਟਵੀਟ ਕਰਕੇ ਕੀਤੀ ਸ਼ਿਕਾਇਤ :ਇਸ ਨੂੰ ਤਕਨੀਕੀ ਖਰਾਬੀ ਹੋਣ ਦਾ ਸ਼ੱਕ ਕਰਦੇ ਹੋਏ, ਉਨ੍ਹਾਂ ਨੇ ਟਵੀਟ ਕਰਕੇ ਬਿਜਲੀ ਵਿਭਾਗ ਨੂੰ ਔਨਲਾਈਨ ਸ਼ਿਕਾਇਤ ਕੀਤੀ। ਪਰ, ਅਜੇ ਤੱਕ ਵਿਭਾਗ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਦੂਜੇ ਪਾਸੇ ਸਮਾਰਟ ਮੀਟਰ ਬਾਰੇ ਉਨ੍ਹਾਂ ਕਿਹਾ ਕਿ, "ਬਿਜਲੀ ਵਿਭਾਗ ਅਤੇ ਬਿਜਲੀ ਵੰਡ ਕੰਪਨੀ ਨੂੰ ਇਸ ਨਵੀਂ ਤਕਨੀਕ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਬਾਰੇ ਇੱਕ ਵੀਡੀਓ ਜਾਰੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋਕ ਇਸ ਦੀ ਸਹੀ ਵਰਤੋਂ ਕਰ ਸਕਣ ਅਤੇ ਨਾਲ ਹੀ ਧੋਖਾਧੜੀ ਤੋਂ ਬਚ ਸਕਣ।"