ਕੋਲਾਰ (ਕਰਨਾਟਕ): ਕੋਲਾਰ ਦੇ ਬੰਗਾਰਾਪੇਟ ਤਾਲੁਕ ਦੇ ਇਕ ਪਿੰਡ ਤੋਂ 4.5 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਕ ਰੀਅਲ ਅਸਟੇਟ ਕਾਰੋਬਾਰੀ ਦੀ ਕਾਰ 'ਤੇ ਦੀ ਜਾਂਚ ਕੀਤੀ ਗਈ। ਕਾਰ ਵਿਚੋਂ ਇਕ ਬੋਰੀ ਬਰਾਮਦ ਹੋਈ, ਜਦੋਂ ਇਸ ਦੀ ਜਾਂਚ ਕੀਤੀ ਗਈ, ਤਾਂ ਇਸ ਵਿਚੋਂ ਬੇਹਿਸਾਬੀ ਨਕਦੀ ਬਰਾਮਦ ਹੋਈ। ਇਸ ਤੋਂ ਬਾਅਦ ਪਿੰਡ ਦੀ ਤਲਾਸ਼ੀ ਲੈਣ 'ਤੇ ਹੋਰ ਨਕਦੀ ਬਰਾਮਦ ਹੋਈ। ਦੋਸ਼ ਹੈ ਕਿ ਇਹ ਪੈਸਾ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਵਿੱਚ ਵੰਡਿਆ ਜਾਣਾ ਸੀ।
ਹੁਣ ਤੱਕ 117 ਕਰੋੜ ਰੁਪਏ ਦੀ ਨਕਦੀ, ਸੋਨਾ ਤੇ ਸ਼ਰਾਬ ਜ਼ਬਤ :ਸੂਬੇ ਵਿੱਚ 29 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ 117 ਕਰੋੜ ਰੁਪਏ ਦੀ ਨਕਦੀ, 85.53 ਕਰੋੜ ਰੁਪਏ ਦਾ ਸੋਨਾ ਅਤੇ 78.71 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਵਿੱਚ ਗੈਰ-ਕਾਨੂੰਨੀ ਸ਼ਰਾਬ ਅਤੇ ਨਕਦੀ ਦੇ ਪ੍ਰਵਾਹ ਨੂੰ ਰੋਕਣ ਲਈ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ 45 ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਗੁਆਂਢੀ ਆਂਧਰਾ ਪ੍ਰਦੇਸ਼ ਸਰਕਾਰ ਨੇ ਚੋਣਾਂ ਵਾਲੇ ਕਰਨਾਟਕ ਵਿੱਚ ਨਾਜਾਇਜ਼ ਸ਼ਰਾਬ ਅਤੇ ਨਕਦੀ ਦੇ ਪ੍ਰਵਾਹ ਨੂੰ ਰੋਕਣ ਲਈ ਆਪਣੇ ਸਰਹੱਦੀ ਜ਼ਿਲ੍ਹਿਆਂ ਵਿੱਚ 45 ਚੈੱਕ ਪੋਸਟਾਂ ਸਥਾਪਤ ਕੀਤੀਆਂ ਹਨ।