ਕਰਨਾਟਕ: ਸ਼ਿਵਮੋਗਾ ਦੀ ਰਹਿਣ ਵਾਲੀ ਮੀਨਾ ਮਸਕੁਲਰ ਡਿਸਟ੍ਰੋਫੀ ਬਿਮਾਰੀ ਕਾਰਨ ਉਸ ਦੇ ਪੈਰਾਂ ਉੱਤੇ ਸਹਾਰਾ ਪੈਣਾ ਖ਼ਤਮ ਹੋ ਚੁੱਕਾ ਹੈ, ਪਰ ਇਹ ਸਰੀਰਕ ਕਮਜ਼ੋਰੀ ਉਸ ਦੀ ਪ੍ਰਤਿਭਾ ਦੇ ਰਾਹ ਵਿੱਚ ਨਹੀਂ ਆਈ। ਉਸ ਨੇ ਆਪਣੇ ਹੱਥਾਂ ਨਾਲ ਖੂਬਸੂਰਤ ਤਸਵੀਰਾਂ ਉੱਲੀਕੀਆਂ ਹਨ। ਸ਼ਿਵਮੋਗਾ ਜ਼ਿਲ੍ਹੇ ਦੇ ਹੋਸਲਾਈ ਦੀ ਰਹਿਣ ਵਾਲੀ ਮੀਨਾ, ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਉਸ ਦੀ ਪੇਂਟਿੰਗ ਨਾ ਸਿਰਫ ਭਾਰਤ ਵਿੱਚ, ਬਲਕਿ ਵਿਦੇਸ਼ਾਂ ਵਿੱਚ ਵੀ ਖੂਬ ਲੋਕਪ੍ਰਿਅ ਹੋ ਗਈਆਂ ਹਨ।
ਮੀਨਾ ਨੂੰ ਪੜ੍ਹਾਈ ਵਿੱਚ ਰੁਚੀ ਸੀ ਅਤੇ ਕਲਾ ਅਤੇ ਸ਼ਿਲਪਕਾਰੀ ਦੇ ਕੰਮਾਂ ਵਿਚ ਵੀ ਉਸ ਨੇ ਦਿਲਚਸਪੀ ਪੈਦਾ ਕੀਤੀ। ਮੀਨਾ ਨੇ ਆਪਣੀ SSLC ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੌਂਕ ਵਜੋਂ ਕਲਾ ਅਤੇ ਸ਼ਿਲਪਕਾਰੀ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ। ਦੋਸਤਾਂ ਦੇ ਸੁਝਾਅ ਤੋਂ ਬਾਅਦ, ਆਪਣੀ ਕਲਾ ਨੂੰ ਪੇਸ਼ੇ ਵਜੋਂ ਅਪਣਾਉਣ ਦਾ ਫੈਸਲਾ ਕੀਤਾ ਗਿਆ। ਮੀਨਾ ਨੇ ਮੁੰਬਈ ਦੀ ਇਕ ਕੰਪਨੀ ਤੋਂ ਇਕ ਸਾਲ ਦਾ ਆਨਲਾਈਨ ਕੋਰਸ ਕੀਤਾ ਹੈ।
ਮੀਨਾ ਨੇ ਆਪਣੀ ਸਰੀਰਕ ਬਿਮਾਰੀ ਕਰਕੇ ਹੌਂਸਲਾ ਨਹੀ ਢਾਇਆ ਅਤੇ ਕਲਾ ਅਤੇ ਸ਼ਿਲਪਕਾਰੀ ਨੂੰ ਸ਼ੌਕ ਵਜੋਂ ਅਪਨਾ ਲਿਆ। ਇਸ ਕਲਾਕਾਰੀ ਨੇ ਮੀਨਾ ਦੀ ਸਹਾਇਤਾ ਕੀਤੀ ਅਤੇ ਉਸ ਨੇ ਪੂਰਾ ਸਮਾਂ ਦੇ ਕੇ ਪੇਂਟਿੰਗ ਸ਼ੁਰੂ ਕੀਤੀ। ਇਹ ਸ਼ੌਂਕ ਉਸ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਬਣ ਗਿਆ ਹੈ। ਉਸ ਨੇ ਮੁੰਬਈ ਸਥਿਤ ਇਕ ਆਰਟ ਐਂਡ ਕਰਾਫਟ ਕੰਪਨੀ ਤੋਂ ਘਰ ਦੀ ਸਜਾਵਟ ਦਾ ਆਨਲਾਈਨ ਕੋਰਸ ਵੀ ਕੀਤਾ ਹੈ।
ਮੀਨਾ ਦੀ ਮਾਂ ਜੋਤੀ ਨੇ ਦੱਸਿਆ ਕਿ, "ਅਸੀਂ ਉਸ ਦੀ ਪ੍ਰਤਿਭਾ ਤੋਂ ਹੈਰਾਨ ਹੋਏ ਸੀ। ਉਸ ਨੇ ਇਹ ਕਲਾਕਾਰੀ ਖੁਦ ਸਿੱਖੀ ਹੈ। ਸਾਰੇ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਕਲਾ ਕਾਰਜਾਂ ਵਿੱਚ ਮੀਨਾ ਵਿਚ ਵਿਕਾਸ ਵੇਖ ਕੇ ਅਸੀਂ ਬਹੁਤ ਖੁਸ਼ ਹਾਂ। ਮੈਂ ਉਸ ਦੀ ਮਦਦ ਨਹੀਂ ਕਰਦੀ, ਪਰ ਹਾਂ ਮੈਂ ਛੋਟੇ ਮੋਟੇ ਕੰਮ ਕਰਵਾ ਦਿੰਦੀ ਹਾਂ। ਇਸ ਦਾ ਕਾਰਨ ਹੈ, ਉਸ ਦੀ ਮਿਹਨਤ ਜਿਸ ਨੇ ਉਸ ਨੂੰ ਵੱਡਾ ਬਣਾ ਦਿੱਤਾ ਹੈ।"