ਅੰਮ੍ਰਿਤਸਰ: ਸਰਹੱਦੀ ਇਲਾਕਿਆਂ 'ਚ ਕੋਰੋਨਾ ਦਾ ਕਹਿਰ ਵਧ ਗਿਆ ਹੈ। ਰਾਜਾਸਾਂਸੀ 'ਚ 11 ਤੇ ਪਿੰਡ ਓਠੀਆਂ 12 ਲੋਕ ਕੋਰੋਨਾ ਪੋਜ਼ੀਟਿਵ ਨਿਕਲੇ ਹਨ। ਪ੍ਰਸ਼ਾਸਨ ਨੇ ਇਲਾਕੇ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕਰ ਦਿੱਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਮੁੜ ਸਰਹੱਦੀ ਇਲਾਕਿਆਂ 'ਚ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਮਾਮਲਾ ਰਾਜਾਸਾਂਸੀ ਦੇ ਵਾਰਡ ਨੰਬਰ 1 ਦਾ ਹੈ ਜਿੱਥੇ ਇੱਕੋ ਇਲਾਕੇ ਚੋਂ 11 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਸਾਹਮਣੇ ਆਈ ਹੈ ਅਤੇ ਦੂਸਰਾ ਪਿੰਡ ਓਠੀਆਂ 'ਚ 12 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਲਾਕੇ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਗਿਆ ਹੈ।