ਨਵੀਂ ਦਿੱਲੀ:ਅਫਗਾਨਿਸਤਾਨ (Afghanistan) ਤੋਂ ਮੰਗਲਵਾਰ ਨੂੰ ਦਿੱਲੀ ਤੋਂ ਆਏ 78 ਲੋਕਾਂ ਵਿਚੋਂ 16 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਸਾਰੇ ਲੋਕ ਮੰਗਲਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਦਿੱਲੀ ਏਅਰਪੋਰਟ ਉਤੇ ਆਏ ਸਨ। ਇੱਥੇ ਹੀ ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈੱਸਟ ਕੀਤਾ ਗਿਆ। ਪਾਜ਼ੀਟਿਵ (Positive) ਆਉਣ ਵਾਲੇ ਲੋਕਾਂ ਵਿਚ ਤਿੰਨ ਗ੍ਰੰਥੀ ਵੀ ਸ਼ਾਮਿਲ ਹਨ। ਜੋ ਕਾਬੁਲ ਤੋਂ ਇਤਿਹਾਸਕ ਅਤੇ ਹੱਥਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨਾਂ ਸਰੂਪਾਂ ਨੂੰ ਨਾਲ ਲੈ ਕੇ ਆਏ ਹਨ।
ਇਹਨਾਂ ਦਾ ਸੁਵਾਗਤ ਕਰਨ ਏਅਰਪੋਰਟ ਉਤੇ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਰਾਸ਼ਟਰੀ ਬੁਲਾਰੇ ਸਰਦਾਰ ਆਰਪੀ ਸਿੰਘ ਨੂੰ ਵੱਖਰੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।