ਪੰਜਾਬ

punjab

ETV Bharat / bharat

ਸ਼੍ਰੀਲੰਕਾ ਵਿੱਚ ਜ਼ਬਤ ਕੀਤੀਆਂ ਭਾਰਤੀ ਕਿਸ਼ਤੀਆਂ ਨੂੰ ਨਸ਼ਟ ਕਰਨ ਦੇ ਆਦੇਸ਼

ਸ੍ਰੀਲੰਕਾ ਦੀ ਅਦਾਲਤ ਨੇ ਭਾਰਤੀ ਮਛੇਰਿਆਂ ਦੀਆਂ ਜ਼ਬਤ ਕੀਤੀਆਂ ਕਿਸ਼ਤੀਆਂ ਨੂੰ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਦੇ ਆਦੇਸ਼ 'ਤੇ ਤਾਮਿਲਨਾਡੂ ਦੇ ਟਾਪੂ ਸ਼ਹਿਰ ਰਾਮੇਸ਼ਵਰਮ ਵਿੱਚ ਤਣਾਅ ਪੈਦਾ ਹੋ ਗਿਆ ਹੈ। ਮਛੇਰਿਆਂ ਦੀ ਯੂਨੀਅਨ ਆਗੂ ਪੀ ਸੀਸੂਰਾਜਾ ਨੇ ਜ਼ਬਤ ਕੀਤੀਆਂ ਕਿਸ਼ਤੀਆਂ ਨੂੰ ਨਸ਼ਟ ਕਰਨ ਵਿਰੁੱਧ ਅਪੀਲ ਕੀਤੀ ਹੈ।

tension in rameshwaram after sri lanka court order on indian fishing boats
ਸ਼੍ਰੀਲੰਕਾ ਵਿੱਚ ਜ਼ਬਤ ਕੀਤੀਆਂ ਭਾਰਤੀ ਕਿਸ਼ਤੀਆਂ ਨੂੰ ਨਸ਼ਟ ਕਰਨ ਦੇ ਆਦੇਸ਼, ਰਾਮੇਸ਼ਵਰਮ ਵਿੱਚ ਨਾਰਾਜ਼ਗੀ

By

Published : Nov 9, 2020, 1:23 PM IST

ਰਾਮੇਸ਼ਵਰਮ (ਤਾਮਿਲਨਾਡੂ): ਸ਼੍ਰੀਲੰਕਾ ਦੀ 1 ਅਦਾਲਤ ਨੇ ਅਧਿਕਾਰੀਆਂ ਨੂੰ ਟਾਪੂ ਦੇਸ਼ ਦੇ ਖੇਤਰ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਪਿਛਲੇ 3 ਤੋਂ 4 ਸਾਲਾਂ ਦੌਰਾਨ ਜ਼ਬਤ ਕੀਤੀਆਂ ਕਈ ਭਾਰਤੀ ਕਿਸ਼ਤੀਆਂ ਨੂੰ ਨਸ਼ਟ ਕਰਨ ਦੀ ਆਗਿਆ ਦਿੱਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਜਾਫਨਾ ਅਦਾਲਤ ਨੇ ਭਾਰਤੀ ਮਛੇਰਿਆਂ ਦੀਆਂ 94 ਕਿਸ਼ਤੀਆਂ ਵਿੱਚੋਂ 27 ਨੂੰ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਿਸ਼ਤੀਆਂ ਮੱਛੀ ਫੜਨ ਲਈ ਵਰਤੀਆਂ ਜਾਂਦੀਆਂ ਹਨ।

ਇਸ ਘਟਨਾ ਨਾਲ ਇਸ ਟਾਪੂ ਸ਼ਹਿਰ ਵਿੱਚ ਤਣਾਅ ਪੈਦਾ ਹੋ ਗਿਆ ਹੈ ਅਤੇ ਮਛੇਰਿਆਂ ਯੂਨੀਅਨ ਦੇ ਨੇਤਾ ਪੀ ਸੀਸੂਰਾਜਾ ਨੇ ਜ਼ਬਤ ਕੀਤੀਆਂ ਕਿਸ਼ਤੀਆਂ ਨੂੰ ਨਸ਼ਟ ਕਰਨ ਵਿਰੁੱਧ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਕਿਸ਼ਤੀਆਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਮਹੱਤਵਪੂਰਣ ਗੱਲ ਇਹ ਹੈ ਕਿ ਸ਼੍ਰੀਲੰਕਾ ਨੇਵੀ ਨੇ ਪਿਛਲੇ ਸਾਲਾਂ ਵਿੱਚ ਕਥਿਤ ਤੌਰ 'ਤੇ ਆਪਣੇ ਜਲ ਖੇਤਰ ਵਿੱਚ ਦਾਖਲ ਹੋਣ 'ਤੇ ਤਾਮਿਲਨਾਡੂ ਦੇ ਮਛੇਰਿਆਂ ਦੀਆਂ ਕਈ ਕਿਸ਼ਤੀਆਂ ਨੂੰ ਜ਼ਬਤ ਕੀਤਾ ਹੈ। ਜ਼ਬਤ ਕੀਤੀਆਂ ਗਈਆਂ ਕਿਸ਼ਤੀਆਂ ਵਿੱਚੋਂ ਕੁੱਝ ਨੂੰ ਪਹਿਲਾਂ ਛੱਡ ਦਿੱਤੀਆਂ ਗਿਆ ਸੀ।

ABOUT THE AUTHOR

...view details