ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਸ਼ਨੀਵਾਰ ਨੂੰ ਚੱਲ ਰਹੇ 'ਆਪਰੇਸ਼ਨ ਗੰਗਾ' ਦੇ ਹਿੱਸੇ ਵਜੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ ਕੱਢੇ ਗਏ 629 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਹਨ।
ਇੱਕ ਅਧਿਕਾਰਤ ਰੀਲੀਜ਼ ਮੁਤਾਬਿਕ "ਆਈਏਐਫ ਦੇ ਤਿੰਨ ਸੀ-17 ਹੈਵੀ-ਲਿਫਟ ਟਰਾਂਸਪੋਰਟ ਜਹਾਜ਼, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਸੀ, ਜੋ ਯੂਕਰੇਨ ਚ ਫਸੇ ਭਾਰਤੀਆਂ ਦੇ ਨਾਲ ਸ਼ਨੀਵਾਰ ਸਵੇਰੇ ਵਾਪਸ ਬੇਸ 'ਤੇ ਉਤਰੇ,"
ਆਈਏਐਫ ਨੇ ਟਵੀਟ ਕੀਤਾ, "ਉਨ੍ਹਾਂ ਨੇ ਬਾਹਰ ਜਾਣ ਦੀ ਯਾਤਰਾ ਦੌਰਾਨ 16.5 ਟਨ ਰਾਹਤ ਸਮੱਗਰੀ ਰੱਖੀ ਸੀ।" ਹੁਣ ਤੱਕ, ਆਈਏਐਫ ਨੇ ਇਨ੍ਹਾਂ ਤਿੰਨਾਂ ਦੇਸ਼ਾਂ ਨੂੰ 26 ਟਨ ਰਾਹਤ ਵਜਨ ਲੈ ਕੇ 2,056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਉਡਾਈਆਂ ਹਨ।
ਇਸ ਤੋਂ ਪਹਿਲੇ ਦਿਨ ’ਚ ਯੂਕਰੇਨ ਚ ਫਸੇ 229 ਭਾਰਤੀ ਨਾਗਰੀਕਾਂ ਦਾ ਇੱਕ ਹੋਰ ਜੱਥਾ ਇੰਡੀਗੋ ਦੀ ਵਿਸ਼ੇਸ਼ ਉਡਾਣ ’ਚ ਚਲ ਰਹੇ ਆਪਰੇਸ਼ਨ ਗੰਗਾ ਦੇ ਹਿੱਸੇ ਦੇ ਰੂਪ ’ਚ ਰੋਮਾਨੀਆ ਦੇ ਸੁਸੇਵਾ ਤੋਂ ਨਵੀਂ ਦਿੱਲੀ ਪਹੁੰਚਿਆ।