ਪੰਜਾਬ

punjab

ETV Bharat / bharat

ਆਪ੍ਰੇਸ਼ਨ ਬਲੂ ਸਟਾਰ ਨੂੰ ਅੱਖੀ ਦੇਖਣ ਵਾਲੇ ਸਰਦਾਰ ਬਚਨ ਸਿੰਘ ਦੀ ਕੋਰੋਨਾ ਕਾਰਨ ਹੋਈ ਮੌਤ - ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ

ਸਰਦਾਰ ਬੱਚਨ ਸਿੰਘ ਦੀ ਹਾਲ ਹੀ ਚ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਆਪ੍ਰੇਸ਼ਨ ਬਲੂ ਸਟਾਰ ਨੂੰ ਅੱਖੀ
ਆਪ੍ਰੇਸ਼ਨ ਬਲੂ ਸਟਾਰ ਨੂੰ ਅੱਖੀ

By

Published : May 20, 2021, 5:07 PM IST

ਰੁਦਰਪ੍ਰਯਾਗ: ਸਾਲ 1950 ਚ ਹੇਮਕੁੰਟ ਦਰਬਾਰ ਸਾਹਿਬ ਚ ਜਰੂਰੀ ਸੁਵਿਧਾਵਾਂ ਜੁਟਾਉਣ ਵਾਲੇ ਅਤੇ ਗੋਵਿੰਦਘਾਟ ਗੁਰਦੁਆਰਾ ਦੇ ਨਿਰਮਾਣ ਸਮੇਤ ਹਰਿਮੰਦਰ ਸਾਹਿਬ ਅੰਮ੍ਰਿਤਸਰ ਚ ਮਹਤੱਵਪੂਰਨ ਜਿੰਮੇਵਾਰੀ ਨਿਭਾਉਣ ਵਾਲੇ ਸਰਦਾਰ ਬੱਚਨ ਸਿੰਘ ਦਾ ਕੋਰੋਨਾ ਕਾਰਨ ਮੌਤ ਹੋ ਗਿਆ ਹੈ। ਸਰਦਾਰ ਬੱਚਨ ਸਿੰਘ ਦਾ ਜਨਮ ਰੁਦਰਪ੍ਰਯਾਗ ਜਿਲ੍ਹੇ ਦੇ ਉਰੋਲੀ ਪਿੰਡ ਚ ਇੱਕ ਹਿੰਦੂ ਪਰਿਵਾਰ ’ਚ ਹੋਇਆ ਸੀ ਪਰ ਬਚਪਨ ’ਚ ਉਹ ਸਿੱਖ ਬਣ ਗਏ ਸੀ।

ਸਰਦਾਰ ਬੱਚਨ ਸਿੰਘ ਦੀ ਹਾਲ ਹੀ ਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਜਿਆਦਾ ਵਿਗੜ ਗਈ। ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਰਦਾਰ ਬੱਚਨ ਸਿੰਘ ਦੇ ਦੇਹਾਂਤ ਨਾਲ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ। 1957 ਚ ਸਰਦਾਰ ਮੌਦਮ ਸਿੰਘ ਨੇ ਸਰਦਾਰ ਬੱਚਨ ਸਿੰਘ ਨੂੰ ਹੇਮਕੁੰਟ ਦਰਬਾਰ ਸਾਹਿਬ ਚ ਬੁਨਿਆਦੀ ਸਮੱਸਿਆਵਾਂ ਨੂੰ ਨਿਪਟਾਉਣ ਦੀ ਜਿੰਮੇਵਾਰੀ ਦਿੱਤੀ ਸੀ। ਇਸ ਜਿੰਮੇਵਾਰੀ ਨੂੰ ਉਨ੍ਹਾਂ ਨੇ ਇਮਾਨਦਾਰੀ ਨਾਲ ਨਿਭਾਈ।

ਸਰਦਾਰ ਬਾਬਾ ਗੌਦਮ ਸਿੰਘ ਦੇ ਪ੍ਰਤੀਨਿਧ ਦੇ ਤੌਰ ਚ ਇਨ੍ਹਾਂ ਦੀ ਅਗਵਾਈ ਚ ਹੇਮਕੁੰਡ ਦਰਬਾਰ ਸਾਹਿਬ ਚ ਆਉਣ ਵਾਲੀ ਯਾਤਰਾ ਦੇ ਮੁੱਖ ਪੜਾਅ ਗੋਵਿੰਦਘਾਟ ਚ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦੁਆਰਾ ਗ੍ਰੰਥੀ ਦੇ ਤੌਰ ਚ ਇਨ੍ਹਾਂ ਨੂੰ ਨਿਯੁਕਤੀ ਦਿੱਤੀ ਗਈ। ਜਿਸ ਚ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਲ ਨਾਲ ਕਮੇਟੀ ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਚ ਅਰਦਾਸ ਅਤੇ ਗੁਰੂਬਾਣੀ ਸ਼ਬਦ ਕਰਨ ਦਾ ਮੌਕਾ ਮਿਲਿਆ।

ਇਹ ਵੀ ਪੜੋ: ਵਿਜੀਲੈਂਸ ਜਾਂਚ : ਸਿੱਧੂ ਜੋੜੇ 'ਤੇ ਆਪਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਗੱਲ ਆਈ ਸਾਹਮਣੇ

ਸਾਲ 1984 ਚ ਆਪ੍ਰੇਸ਼ਨ ਬਲੂ ਸਟਾਰ ਦੇ ਦੌਰਾਨ ਵੀ ਉਹ ਸ੍ਰੀ ਹਰਿਮੰਦਰ ਸਾਹਿਬ ਚ ਮੌਜੂਦ ਸੀ। ਸੈਨਾ ਨੇ ਇਨ੍ਹਾਂ ਨੂੰ ਵਿਦਰੋਹੀਆਂ ਤੋਂ ਛੁਡਾਇਆ ਸੀ। ਸਾਲ 1996 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਮੇਵਾ ਮੁਕਤ ਹੋ ਗਏ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਉਰੋਲੀ ’ਚ ਰਹਿਣ ਲੱਗੇ ਸੀ। ਬੱਚਨ ਸਿੰਘ ਦੇ ਭਾਂਜੇ ਮਹਾਬੀਰ ਸਿੰਘ ਪੰਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਸਿੱਖ ਧਰਮ ਦੇ ਮੁਤਾਬਿਕ ਕੀਤਾ ਗਿਆ ਹੈ।

ਕੀ ਸੀ ਆਪ੍ਰੇਸ਼ਨ ਬਲੂ ਸਟਾਰ ?

ਆਪ੍ਰੇਸ਼ਨ ਬਲੂ ਸਟਾਰ ਭਾਰਤੀ ਸੈਨਾ ਦੁਆਰਾ 3 ਤੋਂ 6 ਜੂਨ 1984 ਨੂੰ ਅੰਮ੍ਰਿਤਰ ਸਥਿਤ ਹਰਿਮੰਦਰ ਸਾਹਿਬ ਪਰੀਸਰ ਨੂੰ ਖਾਲਿਸਤਾਨ ਸਮਰਥਕ ਜਨਰੈਲ ਸਿੰਘ ਭਿੰਡਰਾਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਮੁਕਤ ਕਰਵਾਉਣ ਦੇ ਲਈ ਚਲਾਇਆ ਗਿਆ ਅਭਿਆਨ ਸੀ ਪੰਜਾਬ ਚ ਭਿੰਡਰਾਵਾਲੇ ਦੀ ਅਗਵਾਈ ਚ ਅਲਗਾਵਵਾਦੀ ਤਾਕਤਾਂ ਮਜਬੂਤ ਸੀ। ਜਿਨ੍ਹਾਂ ਨੂੰ ਪਾਕਿਸਤਾਨ ਕੋਲੋਂ ਸਮਰਥਨ ਮਿਲ ਰਿਹਾ ਸੀ।

ABOUT THE AUTHOR

...view details