ਤੇਲ ਅਵੀਵ: ਇਜ਼ਰਾਈਲ ਅਤੇ ਹਮਾਸ ਅਤੇ ਹੋਰ ਫਲਸਤੀਨੀ ਪੱਖੀ ਸੰਗਠਨਾਂ ਵਿਚਾਲੇ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਇਜ਼ਰਾਈਲ 'ਚ ਰਹਿ ਰਹੇ ਭਾਰਤੀਆਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਭਾਰਤ ਸਰਕਾਰ ਆਪਰੇਸ਼ਨ ਅਜੇ ਚਲਾ ਰਹੀ ਹੈ। ਐਤਵਾਰ ਨੂੰ 'ਆਪ੍ਰੇਸ਼ਨ ਅਜੇ' ਤਹਿਤ ਚੌਥੀ ਫਲਾਈਟ ਸਵੇਰੇ ਤੜਕੇ ਭਾਰਤ ਲਈ ਇਜ਼ਰਾਈਲ ਤੋਂ ਰਵਾਨਾ ਹੋਈ। ਇਹ ਜਾਣਕਾਰੀ ਖੁਦ ਵਿਦੇਸ਼ ਮੰਤਰੀ ਨੇ ਦਿੱਤੀ। ਉਸ ਨੇ ਆਪਣੇ ਐਕਸ ਹੈਂਡਲ 'ਤੇ ਇਸ ਸਬੰਧੀ ਪੋਸਟ ਕੀਤੀ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਂਝੀ ਕੀਤੀ ਜਾਣਕਾਰੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ ਤੜਕੇ ਐਕਸ 'ਤੇ ਇਕ ਪੋਸਟ ਰਾਹੀਂ ਆਪਰੇਸ਼ਨ ਅਜੇ ਨਾਲ ਜੁੜੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਕਿ 'ਆਪ੍ਰੇਸ਼ਨ ਅਜੇ' ਤਹਿਤ 274 ਭਾਰਤੀਆਂ ਨਾਲ ਚੌਥੀ ਫਲਾਈਟ ਐਤਵਾਰ ਤੜਕੇ ਇਜ਼ਰਾਈਲ ਤੋਂ ਭਾਰਤ ਲਈ ਰਵਾਨਾ ਹੋਈ।