ਨਾਸਿਕ: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇੱਕ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ, ਜਿਸ 'ਚ ਹੌਰਨ ਦੀ ਬਜਾਏ ਭਾਰਤੀ ਸੰਗੀਤ ਸੁਣਾਈ ਦਵੇਗਾ।
ਨਾਸਿਕ ਵਿੱਚ ਇੱਕ ਹਾਈਵੇ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਕਿਹਾ, " ਉਹ ਐਂਬੂਲੈਂਸਾਂ ਤੇ ਪੁਲਿਸ ਵਾਹਨਾਂ ਵੱਲੋਂ ਵਰਤੇ ਜਾਂਦੇ ਸਾਇਰਨਾਂ ਦਾ ਵੀ ਅਧਿਐਨ ਕਰ ਰਿਹਾ ਹਨ ਤੇ ਉਹ ਆਲ ਇੰਡੀਆ ਰੇਡੀਓ (ALL INDIA RADIO) 'ਤੇ ਚਲਾਏ ਜਾਣ ਵਾਲੇ ਵਧੇਰੇ ਸੁਰੀਲੇ ਧੁਨ ਵਿੱਚ ਬਦਲਣ ਬਾਰੇ ਵਿਚਾਰ ਕਰ ਰਹੇ ਹਨ।"
ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਬੱਤੀ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਇਨ੍ਹਾਂ ਸਾਇਰਨਾਂ ਨੂੰ ਵੀ ਖਤਮ ਕਰਨਾ ਚਾਹੁੰਦਾ ਹਾਂ। ਹੁਣ ਮੈਂ ਐਂਬੂਲੈਂਸਾਂ ਅਤੇ ਪੁਲਿਸ ਵੱਲੋਂ ਵਰਤੇ ਜਾਂਦੇ ਸਾਇਰਨਾਂ ਦਾ ਅਧਿਐਨ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਨੇ ਅਕਾਸ਼ਵਾਣੀ ਲਈ ਇੱਕ ਧੁਨ ਬਣਾਈ ਅਤੇ ਇਸ ਨੂੰ ਸਵੇਰੇ ਤੜਕੇ ਵਜਾਇਆ ਗਿਆ। ਮੈਂ ਉਸ ਧੁਨ ਨੂੰ ਐਂਬੂਲੈਂਸਾਂ ਲਈ ਵਰਤਣ ਬਾਰੇ ਸੋਚ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਹ ਪਸੰਦ ਆਵੇ ਖ਼ਾਸਕਰ ਜਦੋਂ ਮੰਤਰੀਆਂ ਦੇ ਲੰਘਣ ਵੇਲੇ, ਸਾਇਰਨ ਉੱਚੀ ਆਵਾਜ਼ ਵਿੱਚ ਵਰਤਿਆ ਜਾਂਦਾ ਹੈ ਜੋ ਬੇਹਦ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਹ ਕੰਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਗਡਕਰੀ ਨੇ ਕਿਹਾ ਕਿ ਮੈਂ ਇਸ ਦਾ ਅਧਿਐਨ ਕਰ ਰਿਹਾ ਹਾਂ ਅਤੇ ਛੇਤੀ ਹੀ ਇੱਕ ਕਾਨੂੰਨ ਬਣਾਉਣ ਦੀ ਯੋਜਨਾ ਬਣਾ ਰਿਹਾ ਹਾਂ ਕਿ ਸਾਰੇ ਵਾਹਨਾਂ ਦੇ ਹੌਰਨ ਤੋਂ ਭਾਰਤੀ ਸੰਗੀਤ ਯੰਤਰਾਂ ਦੀ ਆਵਾਜ਼ ਸੁਣੀ ਜਾਵੇ, ਤਾਂ ਜੋ ਉਨ੍ਹਾਂ ਨੂੰ ਸੁਣਨਾ ਚੰਗਾ ਲੱਗੇ। ਬਾਂਸੁਰੀ, ਤਬਲਾ, ਵਾਇਲਨ, ਹਾਰਮੋਨੀਅਮ ਵਾਂਗ।
ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਨਵਾਂ ਮੁੰਬਈ-ਦਿੱਲੀ ਰਾਜਮਾਰਗ ਪਹਿਲਾਂ ਤੋਂ ਹੀ ਨਿਰਮਾਣ ਅਧੀਨ ਹੈ, ਪਰ ਇਹ ਭੀਵਿੰਡੀ ਤੋਂ ਹੁੰਦੇ ਹੋਏ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ-ਮੁੰਬਈ ਦੀ ਹੱਦ ਤੱਕ ਪਹੁੰਚਦਾ ਹੈ।
ਗਡਕਰੀ ਨੇ ਕਿਹਾ ਕਿ ਮੰਤਰਾਲਾ ਪਹਿਲਾਂ ਹੀ ਵਸਾਈ ਨਦੀ 'ਤੇ ਹਾਈਵੇਅ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਤਤਕਾਲੀ ਲੋਕ ਨਿਰਮਾਣ ਮੰਤਰੀ ਹੋਣ ਦੇ ਨਾਤੇ ਉਹ ਬਾਂਦਰਾ-ਵਰਲੀ ਨੂੰ ਵਸਾਈ-ਵਿਰਾਰ ਨਾਲ ਨਹੀਂ ਜੋੜ ਸਕੇ।