ਅੰਮ੍ਰਿਤਸਰ: ਨਵਜੋਤ ਸਿੱਧੂ ਨੇ ਇਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਕਿਸਾਨਾਂ ਨੂੰ ਝੋਨੇ ’ਤੇ ਸਿਰਫ਼ 1300 ਰੁਪਏ ਦਾ ਵਾਧਾ ਹੀ ਮਿਲ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 34 ਬਾਰਡਰਾਂ ’ਤੇ ਬਾਸਮਤੀ ਦਾ ਹੀ ਵਪਾਰ ਕੀਤਾ ਜਾਵੇ ਤਾਂ ਇੱਕ ਦਿਨ ਵਿੱਚ ਬਾਸਮਤੀ ਦੀ ਕੀਮਤ ਚਾਰ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੱਧ ਕਿਸਾਨਾਂ ਨੂੰ ਮਿਲ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਦੀ ਨੀਅਤ ਠੀਕ ਨਹੀਂ ਹੈ।
ਕਿਸਾਨਾਂ ਨੇ ਸਰਕਾਰ ਦੇ ਗੋਡੇ ਲੁਆਏ
ਸਿੱਧੂ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਸਿਰ ਹੀ ਇਸ ਜਿੱਤ ਦਾ ਸਿਹਰਾ ਬੱਝਦਾ ਹੈ, ਜਿਨ੍ਹਾਂ ਨੇ ਇੰਨੀ ਵੱਡੀ ਸਰਕਾਰ ਦੇ ਗੋਡੇ ਲੁਆ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਦੇ ਸਿਰਫ ਇੱਕ ਫੀਸਦੀ ਵਿਅਕਤੀਆਂ ਨੂੰ ਟੈਕਸ ਦਾ ਲਾਭ ਮਿਲਦਾ ਹੈ, ਜਦੋਂਕਿ ਬਾਕੀ 99 ਫੀਸਦੀ ਆਬਾਦੀ ਵਿੱਚੋਂ 60 ਫੀਸਦੀ ਕਿਸਾਨਾਂ ਨੂੰ ਆਪਣੀ ਉਪਜ ਦਾ ਮੁੱਲ ਤੈਅ ਕਰਨ ਦੇ ਅਖਤਿਆਰ ਨਹੀਂ ਹਨ, ਜਿਹੜਾ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ।
ਬੇਅਦਬੀ ਤੇ ਡਰੱਗਜ਼ ਬਾਰੇ ਵਾਅਦੇ ਨਹੀਂ ਹੋਏ ਪੂਰੇ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2017 ਦੇ ਵਿਚ ਡਰੱਗਜ਼ ਅਤੇ ਬੇਅਦਬੀ (Drugs and sacrilege issues) ਦਾ ਜੋ ਅਧਾਰ ਸਾਡੀ ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀ ਅਤੇ ਉਸੇ ’ਤੇ ਹੀ ਆਪਣੀ ਸਰਕਾਰ ਬਣਾਈ ਗਈ ਸੀ, ਪਰ ਅਜੇ ਤੱਕ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਸੀ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ 2017 ਦੇ ਵਿਚ ਬੇਅਦਬੀ ਅਤੇ ਨਸ਼ਾ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਉੱਥੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਵਾਰ ਹਾਈ ਕੋਰਟ ਇਸ ਤੇ ਨਿਰਦੇਸ਼ (High Court Direction) ਤੇ ਵੀ ਅੱਜ ਤਕ ਉਨ੍ਹਾਂ ਦੇ ਉੱਤੇ ਕਾਰਵਾਈ ਨਹੀਂ ਹੋ ਸਕੀ ਜੋ ਬਰਗਾੜੀ ਦੇ ਦੋਸ਼ੀ ਸਨ।
ਆਪਣੀ ਸਰਕਾਰ ’ਤੇ ਫੇਰ ਸਾਧਿਆ ਨਿਸ਼ਾਨਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਅਤੇ ਨਸ਼ਾ ਤਸਕਰਾਂ ਦੇ ਉੱਤੇ ਇਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਗਿਆ ਉੱਥੇ ਉਨ੍ਹਾਂ ਅਜੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨਯੋਗ ਕੋਰਟ ਵਿੱਚ ਵਿੱਚੋਂ ਸਾਫ਼ ਕਿਹਾ ਗਿਆ ਕਿ ਨਸ਼ਾ ਤਸਕਰੀ ਪੁੱਜੇ ਨੇਤਾਵਾਂ ਦਾ ਹੱਥ ਜ਼ਰੂਰ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਰਾਂ ਲੱਖ ਟਰਮਾਡੋਲ ਟੈਬਲੇਟ ਪੰਜਾਬ ਵਿੱਚ ਫੜੀ ਗਈ ਸੀ ਇਸ ਤੇ ਹਾਈ ਕੋਰਟ ਦੀ ਟਿੱਪਣੀ ਆਈ ਸੀ ਕਿ ਪੰਜਾਬ ਸਰਕਾਰ ਤੇ ਨੇਤਾ ਹੀ ਖ਼ੁਦ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਹੀ ਐੱਨਡੀਪੀਐੱਸ ਦੇ ਦਾਅਵੇ ਤੇ ਬੋਲਦੇ ਹੋਏ ਨੂੰ ਕਿਹਾ ਕਿ ਪੰਜਾਬ ਚ ਨਸ਼ਾ ਤਸਕਰੀ ਚ ਨੰਬਰ 1 ਤੇ ਹੈ।
ਸੁਨੀਲ ਜਾਖੜ ’ਤੇ ਵੀ ਸਾਧੇ ਨਿਸ਼ਾਨੇ