ਨਵੀਂ ਦਿੱਲੀ: ਸਰਕਾਰ ਨੇ ਆਨਲਾਈਨ ਗੇਮਿੰਗ 'ਤੇ 28 ਫੀਸਦੀ ਜੀਐੱਸਟੀ ਲਗਾਉਣ ਦੀ ਗੱਲ ਕਹੀ ਸੀ। ਹੁਣ ਗੇਮਿੰਗ 'ਤੇ GST ਲਗਾਉਣ ਦੀ ਤਰੀਕ ਸਾਹਮਣੇ ਆ ਗਈ ਹੈ। ਅਗਲੇ ਮਹੀਨੇ ਯਾਨੀ 1 ਅਕਤੂਬਰ ਤੋਂ ਆਨਲਾਈਨ ਗੇਮਿੰਗ 'ਤੇ 28 ਫੀਸਦੀ ਜੀਐੱਸਟੀ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ, ਭਾਰਤੀ ਰਾਜਾਂ ਵਿੱਚ ਜਿੱਥੇ SGST ਲਾਗੂ ਨਹੀਂ ਹੈ, ਅਗਲੇ 48 ਘੰਟਿਆਂ ਵਿੱਚ ਐਕਟ ਲਾਗੂ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਗੇਮਿੰਗ ਸਟਾਰਟਅਪ ਨੂੰ ਗੇਮ ਖੇਡਣ ਲਈ ਯੂਜ਼ਰ ਫੀਸ ਵਜੋਂ 100 ਰੁਪਏ ਮਿਲਦੇ ਹਨ, ਫਿਰ ਪਲੇਟਫਾਰਮ ਫੀਸ ਦੇ ਤੌਰ 'ਤੇ ਲਗਭਗ 10 ਰੁਪਏ ਦੀ ਕਮਾਈ ਹੁੰਦੀ ਹੈ।
Online Gaming: 1 ਅਕਤੂਬਰ ਤੋਂ ਆਨਲਾਈਨ ਗੇਮਿੰਗ 'ਚ ਹੋਣ ਜਾ ਰਹੇ ਹਨ ਵੱਡੇੇ ਬਦਲਾਅ, ਜਾਣੋ ਕੀ ਬਦਲੇਗਾ - ਕੈਸੀਨੋ
ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ ਦੇ ਚੇਅਰਮੈਨ ਸੰਜੇ ਅਗਰਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ 1 ਅਕਤੂਬਰ ਤੋਂ ਆਨਲਾਈਨ ਗੇਮਿੰਗ 'ਤੇ 28 ਫੀਸਦੀ ਜੀਐਸਟੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
Published : Sep 29, 2023, 1:55 PM IST
ਟੈਕਸ ਦੀ ਦਰ ਵਿੱਚ ਬਦਲਾਵ: ਹੁਣ ਤੱਕ ਕੰਪਨੀਆਂ ਇਸ 10 ਰੁਪਏ 'ਤੇ ਸਿਰਫ਼ 18 ਫ਼ੀਸਦੀ ਜੀਐੱਸਟੀ ਅਦਾ ਕਰ ਰਹੀਆਂ ਸਨ, ਜਿਸ ਨੂੰ 1 ਅਕਤੂਬਰ ਤੋਂ ਵਧਾ ਕੇ 28 ਫ਼ੀਸਦੀ ਕਰ ਦਿੱਤਾ ਗਿਆ ਹੈ। ਜੀਐਸਟੀ ਕੌਂਸਲ ਦੀ ਪ੍ਰਧਾਨਗੀ ਕਰ ਰਹੀ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਰਾਜਾਂ ਦੀ ਸਹਿਮਤੀ ਨਾਲ ਆਨਲਾਈਨ ਗੇਮਿੰਗ 'ਤੇ ਜੀਐਸਟੀ ਲਾਗੂ ਕਰਨ ਦਾ ਫੈਸਲਾ ਲਿਆ ਹੈ। 50ਵੀਂ ਮੀਟਿੰਗ 'ਚ ਆਨਲਾਈਨ ਗੇਮਾਂ, ਕੈਸੀਨੋ ਅਤੇ ਘੋੜ-ਦੌੜ 'ਤੇ ਟੈਕਸ ਦੀ ਦਰ ਨੂੰ ਬਦਲਣ ਲਈ ਕਿਹਾ ਗਿਆ।
- Adani Group: ਅਡਾਨੀ ਪੋਰਟਸ 2.3 ਹਜ਼ਾਰ ਕਰੋੜ ਰੁਪਏ ਦੇ ਬਾਂਡ ਖਰੀਦੇਗੀ ਵਾਪਸ, ਹਿੰਡਨਬਰਗ ਦੇ ਦੋਸ਼ਾਂ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਕੰਪਨੀ
- Gold Silver Price : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਰੁਪਏ ਵਿੱਚ ਗਿਰਾਵਟ ਨੂੰ ਪਈ ਠੱਲ੍ਹ
- UIDAI: ਭਾਰਤ ਸਰਕਾਰ ਨੇ MOODY's ਦੇ ਦਾਅਵੇ ਨੂੰ ਕੀਤਾ ਖਾਰਜ, ਕਿਹਾ- ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈਡੀ
ਰਾਜਾਂ ਨੂੰ ਆਪਣੀਆਂ ਵਿਧਾਨ ਸਭਾਵਾਂ ਵਿੱਚ ਪਾਸ ਕਰਨਾ ਪਵੇਗਾ ਇਹ ਐਕਟ: ਹਾਲਾਂਕਿ, 1 ਅਕਤੂਬਰ ਤੋਂ ਜੀਐਸਟੀ ਲਾਗੂ ਕਰਨ ਤੋਂ ਪਹਿਲਾਂ, ਸਾਰੇ ਰਾਜਾਂ ਨੂੰ ਇਸ ਨੂੰ ਆਪਣੀਆਂ ਵਿਧਾਨ ਸਭਾਵਾਂ ਵਿੱਚ ਪਾਸ ਕਰਨਾ ਹੋਵੇਗਾ। ਹੁਣ ਅਗਲੇ ਮਹੀਨੇ ਤੋਂ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ-ਦੌੜ 'ਤੇ 28 ਫੀਸਦੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਇਹ ਟੈਕਸ ਸੱਟੇ 'ਤੇ ਰੱਖੀ ਸਾਰੀ ਰਕਮ 'ਤੇ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕੈਸੀਨੋ ਦੇ ਮਾਮਲੇ 'ਚ ਖਰੀਦੀ ਗਈ ਚਿੱਪ ਦੀ ਕੀਮਤ 'ਤੇ ਵੀ ਟੈਕਸ ਦੇਣਾ ਹੋਵੇਗਾ। ਇਹ ਟੈਕਸ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਅਦਾ ਕਰਨਾ ਹੋਵੇਗਾ।