ਪੰਜਾਬ

punjab

ETV Bharat / bharat

ਕੋਰੋਨਾ ਕਾਲ: ਸਸਕਾਰ ਕਰਨ ਲਈ ਹੁਣ ਕਰਨੀ ਪਵੇਗੀ ਆਨਲਾਈਨ ਬੁਕਿੰਗ - new corona cases in Maharashtra in last 24 hours

ਬੰਗਲੁਰੂ ’ਚ ਸਸਕਾਰ ਕਰਨ ਲਈ ਹੁਣ ਆਨਲਾਈਨ ਬੁਕਿੰਗ ਕਰਵਾਉਣੀ ਹੋਵੇਗੀ। ਅੰਕੜਿਆਂ ਅਨੁਸਾਰ ਇਕੱਲੇ ਬੰਗਲੁਰੂ ਸ਼ਹਿਰੀ ਜ਼ਿਲ੍ਹੇ ਵਿੱਚ ਹਰ ਰੋਜ਼ 250 ਮੌਤਾਂ ਹੋ ਰਹੀਆਂ ਹਨ। ਜਿਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਕੋਰੋਨਾ ਕਾਲ: ਸਸਕਾਰ ਕਰਨ ਲਈ ਹੁਣ ਕਰਨੀ ਪਵੇਗੀ ਆਨਲਾਈਨ ਬੁਕਿੰਗ
ਕੋਰੋਨਾ ਕਾਲ: ਸਸਕਾਰ ਕਰਨ ਲਈ ਹੁਣ ਕਰਨੀ ਪਵੇਗੀ ਆਨਲਾਈਨ ਬੁਕਿੰਗ

By

Published : May 15, 2021, 12:42 PM IST

ਬੰਗਲੁਰੂ:ਤੁਸੀਂ ਆਨਲਾਈਨ ਟਿਕਟ ਬੁਕਿੰਗ ਲਈ ਜਾਂ ਬਿੱਲ ਭਰਨ ਦਾ ਭੁਗਤਾਨ ਤਾਂ ਕੀਤਾ ਹੀ ਹੋਣਾ ਹੈ। ਉਥੇ ਹੀ ਆਨਲਾਈਨ ਖਾਣਾ ਜਾ ਫੇਰ ਕੱਪੜੇ ਮੰਗਵਾਉਣਾ ਤਾਂ ਆਮ ਜਹੀ ਗੱਲ ਹੈ, ਪਰ ਤੁਸੀਂ ਇਹ ਖ਼ਬਰ ਪੜ ਹੈਰਾਨ ਹੋ ਜਾਵੋਗੇ ਜੀ ਹਾਂ ਅੱਜਕੱਲ੍ਹ ਸਸਕਾਰ ਕਰਨ ਲਈ ਵੀ ਆਨਲਾਈਨ ਬੁਕਿੰਗ ਹੋਣ ਜਾ ਰਹੀ ਹੈ ! ਕੋਰੋਨਾ ਕਾਲ ਦੌਰਾਨ ਬੰਗਲੁਰੂ ਦੇ ਸਿਲਿਕਨ ਵੈਲੀ ਵਿੱਚ ਇਹ ਹੋਣ ਜਾ ਰਿਹਾ ਹੈ।

ਇਹ ਵੀ ਪੜੋ: ਡੀਐਸਜੀਐਮਸੀ ਵੱਲੋਂ ਬੱਚਨ ਤੋਂ ਆਰਥਿਕ ਮਦਦ ਲੈਣ ਦੀ ਸ਼ਿਕਾਇਤ ਜੀਕੇ ਅਕਾਲ ਤਖ਼ਤ ਨੂੰ ਕਰਨਗੇ

ਮਾਮਲਾ ਕੀ ਹੈ ?

ਦਰਅਸਲ ਰਾਜ ਸਰਕਾਰ ਨੇ ਬੀਬੀਐਮਪੀ ਭਾਵ ਬ੍ਰਿਹਤ ਬੰਗਲੁਰੂ ਮਹਾਂਨਗਰ ਨਗਰ ਨਿਗਮ ਅਧੀਨ ਸ਼ਮਸ਼ਾਨ ਘਾਟ ਵਿੱਚ ਸਸਕਾਰ ਲਈ ਆਨਲਾਈਨ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਬੀਬੀਐਮਪੀ ਤਹਿਤ ਸ਼ਹਿਰ ’ਚ 18 ਸ਼ਮਸ਼ਾਨਘਾਟ ਹਨ।ਇਨ੍ਹਾਂ ਸਾਰੇ ਸ਼ਮਸ਼ਾਨਘਾਟ ਵਿੱਚ ਸਸਕਾਰ ਲਈ ਆਨ ਲਾਈਨ ਬੁਕਿੰਗ ਕੀਤੀ ਜਾਏਗੀ। ਲਾਸ਼ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਐਂਬੂਲੈਂਸ ਅਤੇ ਫਿਰ ਅੰਤਮ ਸਸਕਾਰ ਲਈ ਕੋਈ ਪੈਸੇ ਨਹੀਂ ਲਏ ਜਾਣਗੇ।

ਕਿਵੇਂ ਕੰਮ ਕਰੇਗਾ ਇਹ ਸਿਸਟਮ ?

ਇਸ ਲਈ ਇੱਕ ਹੈਲਪਲਾਈਨ ਨੰਬਰ 8495998495 ਜਾਰੀ ਕੀਤਾ ਗਿਆ ਹੈ, ਜੋ 24 ਘੰਟੇ ਕੰਮ ਕਰੇਗੀ। ਇਸ ਨੰਬਰ ਉੱਤੇ ਹੀ ਅੰਤਮ ਸਸਕਾਰ ਦਾ ਸਮਾਂ ਅਤੇ ਸਥਾਨ ਬਾਰੇ ਤੈਅ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੰਤਿਮ ਸਸਕਾਰ ਲਈ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਹੈਲਪਲਾਈਨ ਨੰਬਰ 'ਤੇ ਵਟਸਐਪ ਵੀ ਉਪਲੱਬਧ ਹੈ। ਬੁਕਿੰਗ ਕਰਨ ਵੇਲੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਸ਼ਮਸ਼ਾਨ ਘਾਟ ਵਿਖੇ ਬੁਲਾਇਆ ਜਾਵੇਗਾ।

ਕੋਰੋਨਾ ਕਾਲ: ਸਸਕਾਰ ਕਰਨ ਲਈ ਹੁਣ ਕਰਨੀ ਪਵੇਗੀ ਆਨਲਾਈਨ ਬੁਕਿੰਗ

ਲੋੜ ਕਿਉਂ ਪਈ ?

ਦਰਅਸਲ ਕੋਰੋਨਾ ਦੀ ਦੂਜੀ ਲਹਿਰ ਨੇ ਕਰਨਾਟਕ 'ਚ ਵੀ ਤਬਾਹੀ ਮਚਾਈ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਰਨਾਟਕ ਨੇ ਵੀ ਮਹਾਂਰਾਸ਼ਟਰ ਨੂੰ ਇੱਕ ਦਿਨ ਵਿੱਚ ਕੋਰੋਨਾ ਦੀ ਮਰੀਜਾ ਪੱਖੋਂ ਹਰਾ ਦਿੱਤਾ ਹੈ। ਕਰਨਾਟਕ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 35 ਤੋਂ 40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕੀ ਲਗਭਗ 500 ਲੋਕ ਹਰ ਰੋਜ਼ ਮਰ ਰਹੇ ਹਨ।

ਇਹ ਵੀ ਪੜੋ: ਕਾਂਗਰਸ ਦੇ ਬਾਬਾ ਬੋਹੜ ਆਰ.ਐੱਲ. ਭਾਟੀਆ ਦੀ ਕੋਰੋਨਾ ਕਾਰਨ ਮੌਤ

ਦੂਜੇ ਪਾਸੇ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਸਭ ਤੋਂ ਵੱਧ ਮਾਮਲਿਆਂ ਦੀ ਸੂਚੀ ਵਿੱਚ ਪਹੁੰਚ ਗਿਆ ਹੈ। ਇਕੱਲੇ ਬੰਗਲੁਰੂ ਤੋਂ ਹਰ ਰੋਜ਼ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਪ੍ਰੈਲ ਦੇ ਅਖੀਰ ਵਿੱਚ ਇਹ ਅੰਕੜਾ 25 ਹਜ਼ਾਰ ਨੂੰ ਪਾਰ ਕਰ ਗਿਆ ਸੀ। ਅੰਕੜਿਆਂ ਅਨੁਸਾਰ ਇਕੱਲੇ ਬੰਗਲੁਰੂ ਸ਼ਹਿਰੀ ਜ਼ਿਲ੍ਹੇ ਵਿੱਚ ਹਰ ਰੋਜ਼ 250 ਮੌਤਾਂ ਹੋ ਰਹੀਆਂ ਹਨ। ਜਿਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਯੋਜਨਾ ਕੀ ਹੈ ?

ਇਸ ਸਮੇਂ ਨਗਰ ਪਾਲਿਕਾ ਅਧੀਨ ਆਉਂਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਵਟਸਐਪ ਦੇ ਜ਼ਰੀਏ ਅੰਤਮ ਰਸਮਾਂ ਲਈ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਗਈ ਹੈ, ਪਰ ਸਰਕਾਰ ਦੀ ਯੋਜਨਾ ਇਸ ਪ੍ਰਣਾਲੀ ਨੂੰ ਆਨਲਾਈਨ ਬਣਾਉਣ ਦੀ ਹੈ। ਦਰਅਸਲ ਇਹ ਸਿਸਟਮ ਪਹਿਲਾਂ ਹੀ ਬੈਂਗਲੁਰੂ ਵਿੱਚ ਸੀ ਪਰ ਇਸ ਵਿੱਚ ਤਕਨੀਕੀ ਸਮੱਸਿਆ ਕਾਰਨ ਇਹ ਸਫਲ ਨਹੀਂ ਹੋਇਆ। ਸਰਕਾਰ ਨੇ ਕੋਰੋਨਾ ਪੀਰੀਅਡ ਦੌਰਾਨ ਸ਼ਮਸ਼ਾਨ ਘਾਟ 'ਤੇ ਹਫੜਾ-ਦਫੜੀ ਦੇ ਵਿਚਕਾਰ ਇਸ ਪ੍ਰਣਾਲੀ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਨੋਡਲ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਜੇਕਰ ਆਨਲਾਈਨ ਸਿਸਟਮ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।

ABOUT THE AUTHOR

...view details