ਪੰਜਾਬ

punjab

ETV Bharat / bharat

ਨਿਰਭਯਾ ਦੇ ਕਾਤਲਾਂ ਦੀ ਫਾਂਸੀ ਨੂੰ ਹੋਇਆ 1 ਸਾਲ - ਫਾਂਸੀ ਦੀ ਸਜ਼ਾ

ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਹੋਈ ਫਾਂਸੀ ਦੀ ਸਜ਼ਾ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। 20 ਮਾਰਚ 2020 ਸਵੇਰੇ 5.30 ਵਜੇ ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।

ਨਿਰਭਯਾ ਦੇ ਕਾਤਲਾਂ ਦੀ ਫਾਂਸੀ ਨੂੰ ਹੋਇਆ 1 ਸਾਲ
ਨਿਰਭਯਾ ਦੇ ਕਾਤਲਾਂ ਦੀ ਫਾਂਸੀ ਨੂੰ ਹੋਇਆ 1 ਸਾਲ

By

Published : Mar 20, 2021, 10:39 AM IST

Updated : Mar 20, 2021, 1:23 PM IST

ਨਵੀਂ ਦਿੱਲੀ: ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਹੋਈ ਫਾਂਸੀ ਦੀ ਸਜ਼ਾ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। 20 ਮਾਰਚ 2020 ਸਵੇਰੇ 5.30 ਵਜੇ ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਕੇਸ 'ਚ ਤਿਹਾੜ ਜੇਲ੍ਹ ਦੇ ਬਾਹਰ ਫਾਂਸੀ ਤੋਂ ਬਾਅਦ ਇਨਸਾਫ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। ਤਿਹਾੜ ਜੇਲ੍ਹ ਵਿੱਚ ਇੱਕਠੇ ਹੀ ਚਾਰਾਂ ਦੋਸ਼ੀਆਂ ਨੂੰ ਫਾਸੀ ਦੇਣ ਦੀ ਇਹ ਪਹਿਲੀ ਘਟਨਾ ਸੀ। ਉਸ ਤੋਂ ਬਾਅਦ ਇਸ ਫਾਂਸੀ ਘਰ ਨੂੰ ਬੰਦ ਕਰ ਦਿੱਤਾ ਗਿਆ ਹੈ।

ਨਿਰਭਯਾ ਕਾਂਡ 'ਚ 6 ਦੋਸ਼ੀ ਹੋਏ ਸੀ ਗ੍ਰਿਫ਼ਤਾਰ

ਜਾਣਕਾਰੀ ਮੁਤਾਬਕ 16 ਦਸੰਬਰ 2012 ਨੂੰ ਵਾਪਰੇ ਇਸ ਦਰਦਨਾਕ ਵਾਰਦਾਤ ਮਗਰੋਂ ਕੁੱਲ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਚੋਂ ਇੱਕ ਮੁਲਜ਼ਮ ਨਬਾਲਗ ਸੀ। ਉਥੇ ਹੀ ਹਿਰਾਸਤ 'ਚ ਲਏ ਗਏ ਬਾਕੀ ਦੇ ਪੰਜ ਦੋਸ਼ੀਆਂ ਵਿੱਚ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ। ਹੋਰਨਾਂ ਦੋਸ਼ੀਆਂ ਮੁਕੇਸ਼ ਸਿੰਘ, ਅਕਸ਼ੈ, ਵਿਨੈ ਤੇ ਪਵਨ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।

ਰਾਸ਼ਟਰਪਤੀ ਨੇ ਰੱਦ ਕੀਤੀ ਦੋਸ਼ੀਆਂ ਮੁਆਫੀ ਪਟੀਸ਼ਨ

ਇਨ੍ਹਾਂ ਦੀ ਮੁਆਫੀ ਸਬੰਧੀ ਪਟੀਸ਼ਨ ਨੂੰ ਰਾਸ਼ਟਰਪਤੀ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ 20 ਮਾਰਚ ਸਵੇਰੇ 5.30 ਵਜੇ ਫਾਂਸੀ ਦੇਣ ਦੀ ਸਜ਼ਾ ਸੁਣਾਈ ਸੀ। ਠੀਕ ਇਸੇ ਸਮੇਂ ਉੱਤੇ ਤਿਹਾੜ ਜੇਲ੍ਹ ਵਿੱਚ ਚਾਰਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।

ਬੇਹਦ ਮੁਸ਼ਕਲ ਸੀ ਚਾਰਾਂ ਨੂੰ ਇਕੱਠੇ ਫਾਂਸੀ ਦੇਣਾ

ਨਿਰਭਯਾ ਕਾਂਡ ਦੇ ਚਾਰਾਂ ਦੋਸ਼ੀਆਂ ਨੂੰ 20 ਮਾਰਚ 2020 ਦੀ ਸਵੇਰ ਨੂੰ ਸਵੇਰੇ 5.30 ਵਜੇ ਇੱਕਠੇ ਫਾਂਸੀ ਦਿੱਤੀ ਗਈ ਸੀ, ਪਰ ਇਹ ਫਾਂਸੀ ਦੇਣਾ ਪ੍ਰਸ਼ਾਸਨ ਲਈ ਬੇਹਦ ਮੁਸ਼ਕਲ ਭਰਿਆ ਕੰਮ ਸੀ। ਇਸ ਦੇ ਲਈ ਤਿਹਾੜ ਜੇਲ੍ਹ ਵਿੱਚ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਸਨ। ਜੱਲਲਾਦ ਨੂੰ ਜੇਲ੍ਹ ਵਿੱਚ ਸੱਦ ਕੇ ਕਈ ਵਾਰ ਡਮੀ ਉੱਤੇ ਫਾਂਸੀ ਦਾ ਟ੍ਰਾਈਲ ਕੀਤਾ ਗਿਆ ਸੀ।

ਇਸ ਦੇ ਲਈ ਵੱਖ-ਵੱਖ ਲਿਵਰ ਸਿਸਟਮ ਵੀ ਤਿਆਰ ਕੀਤੇ ਗਏ ਸੀ। ਫਾਂਸੀ ਦਿੱਤੇ ਜਾਣ ਸਮੇਂ 15 ਲੋਕਾਂ ਦੀ ਇੱਕ ਟੀਮ ਮੌਕੇ ਉੱਤੇ ਮੌਜੂਦ ਸੀ। ਇਸ ਟੀਮ ਦੇ ਮੈਂਬਰ ਤੜਕੇ ਹੀ ਜੇਲ੍ਹ ਵਿੱਚ ਪਹੁੰਚ ਗਏ ਸਨ। ਫਾਂਸੀ ਦੇਣ ਤੋਂ ਅੰਤਮ ਪ੍ਰਕੀਰਿਆ ਪੂਰੀ ਕਰਨ ਤੱਕ ਇਸ ਟੀਮ ਦਾ ਅਹਿਮ ਯੋਗਦਾਨ ਰਿਹਾ ਹੈ।

ਜਾਣੋ ਕਿਹੋ ਜਿਹੀ ਸੀ ਫਾਂਸੀ ਤੋਂ ਪਹਿਲੀ ਰਾਤ

19 ਮਾਰਚ 2020 ਨੂੰ ਫਾਂਸੀ ਤੋਂ ਪਹਿਲਾਂ ਵਾਲੀ ਰਾਤ ਚਾਰਾਂ ਦੋਸ਼ੀਆਂ ਨੂੰ ਖਾਣ ਲਈ ਖਿਚੜੀ ਦਿੱਤੀ ਗਈ ਸੀ। ਪਰੇਸ਼ਾਨ ਹੋਣ ਦੇ ਚਲਦੇ ਉਨ੍ਹਾਂ ਨੇ ਥੋੜਾ ਹੀ ਖਾਣਾ ਖਾਧਾ ਸੀ। ਮੁਕੇਸ਼ ਤੇ ਵਿਨੈ ਨੂੰ ਵਾਰਡ ਨੰਬਰ 8 ਵਿੱਚ ਰੱਖਿਆ ਗਿਆ ਸੀ। ਜਦੋਂ ਕਿ ਪਵਨ ਨੂੰ ਵਾਰਡ ਨੰਬਰ 1 ਤੇ ਅਕਸ਼ੈ ਨੂੰ ਵਾਰਡ ਨੰਬਰ 7 ਵਿੱਚ ਰੱਖਿਆ ਗਿਆ ਸੀ। ਤਿੰਨਾਂ ਵਾਰਡਾਂ ਵਿੱਚ 15 ਪਹਿਰੇਦਾਰ ਲਗਾਤਾਰ ਪਹਿਰਾ ਦਿੰਦੇ ਰਹੇ।

ਚਾਰਾਂ ਦੋਸ਼ੀਆਂ ਨੂੰ ਇਹ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਸਵੇਰੇ ਫਾਂਸੀ ਹੋਣੀ ਹੈ ਜਿਸ ਦੇ ਚਲਦੇ ਉਹ ਰਾਤ ਭਰ ਚੰਗੀ ਤਰ੍ਹਾਂ ਸੌਂ ਨਹੀਂ ਸਕੇ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਸ ਵਾਰ ਵੀ ਕੋਰਟ ਦਾ ਕੋਈ ਆਰਡਰ ਉਨ੍ਹਾਂ ਨੂੰ ਬਚਾ ਲਵੇਗਾ। ਇਸ ਲਈ ਉਨ੍ਹਾਂ ਨੇ ਕਈ ਵਾਰ ਪਹਿਰਾ ਦੇ ਰਹੇ ਕਰਮਚਾਰੀਆਂ ਕੋਲੋਂ ਪੁੱਛਿਆ ਕਿ ਉਨ੍ਹਾਂ ਦੇ ਬਚਾਅ ਵਿੱਚ ਕੋਰਟ ਦਾ ਕੋਈ ਆਰਡਰ ਆਇਆ ਹੈ ਜਾਂ ਨਹੀਂ।

ਰਾਤ ਨੂੰ ਖਾਇਆ ਮੈਗੀ ਤੇ ਲੱਡੂ

ਫਾਂਸੀ ਤੋਂ ਕੁੱਝ ਘੰਟੇ ਪਹਿਲਾਂ ਪਵਨ ਨੂੰ ਛੱਡ ਕੇ ਤਿੰਨਾਂ ਦੋਸ਼ੀਆਂ ਨੇ ਭੁੱਖ ਲੱਗਣ ਦੀ ਗੱਲ ਆਖੀ ਤੇ ਉਨ੍ਹਾਂ ਨੇ ਖਾਣੇ ਵਿੱਚ ਮੈਗੀ ਤੇ ਲੱਡੂ ਦੀ ਮੰਗ ਕੀਤੀ। ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਇਹ ਮੰਗ ਪੂਰੀ ਕੀਤੀ ਗਈ।

ਤੜਕੇ ਲਗਭਗ 3:40 ਵਜੇ ਜੇਲ੍ਹ ਮੈਨੂਅਲ ਦੇ ਮੁਤਾਬਕ ਕੈਦੀਆਂ ਨੂੰ ਜਗਾਇਆ ਗਿਆ ਤਾਂ ਉਨ੍ਹਾਂ ਦੇ ਚਿਹਰੇ ਦਾ ਰੰਗ ਉਢ ਗਿਆ ਸੀ। ਇਹ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਰਾਤ ਭਰ ਸੁੱਤੇ ਨਹੀਂ ਸਨ। ਚਾਰਾਂ ਨੂੰ ਨਹਾਉਣ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਵਿਨੈ ਵਾਰ-ਵਾਰ ਮੁਆਫੀ ਮੰਗ ਰਿਹਾ ਸੀ। ਫਾਂਸੀ ਦੇਣ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਨਵੇਂ ਕਪੜੇ ਪਹਿਨਾਏ ਜਾਂਦੇ ਹਨ, ਪਰ ਵਿਨੈ ਨੇ ਨਵੇਂ ਕਪੜੇ ਨਹੀਂ ਪਾਏ, ਪਰ ਸਮਝਾਉਣ ਮਗਰੋਂ ਪਵਨ ਨੇ ਕਪੜੇ ਪਾ ਲਏ।

ਸਵੇਰੇ 5.30 ਵਜੇ ਦਿੱਤੀ ਗਈ ਫਾਂਸੀ

20 ਮਾਰਚ 2020 ਸਵੇਰੇ ਲਗਭਗ 5 ਵਜੇ ਉਨ੍ਹਾਂ ਜੇਲ੍ਹ ਦੇ ਅੰਦਰ ਫਾਂਸੀ ਘਰ ਲਿਜਾਇਆ ਗਿਆ। ਇਥੇ ਡੀਐਮ ਨੇਹਾ ਬਾਂਸਲ, ਡੀਜੀਪੀ ਸੰਦੀਪ ਗੋਇਲ, ਜੇਲ੍ਹ ਸੁਪਰੀਡੈਂਟ, ਮੈਡੀਕਲ ਅਫਸਰ, ਅਸਿਸਟੈਂਟ ਸੁਪਰਿਟੈਂਡ ਸਣੇ 15 ਲੋਕ ਮੌਜੂਦ ਸਨ। ਫਾਂਸੀ ਘਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਚਿਹਰੇ ਢੱਕ ਦਿੱਤੇ ਗਏ ਸਨ ਤਾਂ ਜੋ ਉਹ ਅੰਦਰ ਹੋਣ ਵਾਲੀ ਪ੍ਰਕੀਰਿਆ ਨੂੰ ਆਪਣੀਆਂ ਅੱਖਾਂ ਨਾਲ ਨਾ ਵੇਖ ਸਕਣ। ਅਖ਼ੀਰਲੇ ਅੱਧੇ ਘੰਟਿਆਂ ਵਿੱਚ ਜੇਲ੍ਹ ਅੰਦਰ ਖਾਮੋਸ਼ੀ ਸੀ। ਮਹਿਜ਼ ਇਸ਼ਾਰਿਆਂ ਨਾਲ ਹੀ ਗੱਲਬਾਤ ਕੀਤੀ ਜਾ ਰਹੀ ਸੀ। ਸਵੇਰੇ ਠੀਕ 5 :30 ਉੱਤੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਅੱਧੇ ਘੰਟੇ ਤੱਕ ਉਨ੍ਹਾਂ ਦੀਆਂ ਲਾਸ਼ਾਂ ਫੰਦੇ ਉੱਤੇ ਲਟਕੀਆਂ ਰਹੀਆਂ। ਜਿਸ ਮਗਰੋਂ ਸਵੇਰੇ 6 ਵਜੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤ ਐਲਾਨ ਦਿੱਤਾ ਸੀ।

Last Updated : Mar 20, 2021, 1:23 PM IST

ABOUT THE AUTHOR

...view details