ਨਵੀਂ ਦਿੱਲੀ: ਦੱਖਣੀ ਪੂਰਵੀ ਦਿੱਲੀ ਦੇ ਇਸਟ ਆਫ ਕੈਲਾਸ਼ ਵਿੱਚ ਇੱਕ ਗਲੋਸਰੀ ਦੀ ਦੁਕਾਨ ਦੇ ਸਾਹਮਣੇ ਪੇਸ਼ਾਬ ਕੀਤੇ ਜਾਣ ਨੂੰ ਲੈ ਕੇ ਹੋਈ ਝੜਪ ਵਿੱਚ ਇੱਕ 28 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੁਕਾਨ ਚਲਾਉਣ ਵਾਲੇ ਦੋ ਭਰਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਐਤਵਾਰ ਨੂੰ ਹਾਦਸੇ ਦੀ ਸੂਚਨਾ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਜਗਜੀਤ ਸਿੰਘ ਨਾਂਅ ਦੇ ਵਿਅਕਤੀ ਨਾਲ ਦੁਕਾਨ ਦੇ ਬਾਹਰ ਪੇਸ਼ਾਬ ਕਰਨ ਨੂੰ ਲੈ ਕੇ ਵਿਵਾਦ ਹੋਇਆ। ਉਸ ਵੇਲੇ ਹੀ ਸੀ ਬਲਾਕ ਮਾਰਕਿਟ ਵਿੱਚ ਸਥਿਤ ਆਪਣੀ ਬੰਦ ਦੁਕਾਨ ਦੇ ਬਾਹਰ ਦੋ ਭਰਾ ਵਿਨੈ ਤੇ ਵਿਮਲ ਬੈਠੇ ਹੋਏ ਸੀ। ਦੋਨਾਂ ਧਿਰਾਂ ਵਿਚਕਾਰ ਝੜਪ ਹੋਣ ਤੋਂ ਬਾਅਦ ਜਗਜੀਤ ਉਸ ਵੇਲੇ ਉਥੋਂ ਦੀ ਚਲਾ ਗਿਆ ਪਰ ਬਾਅਦ ਵਿੱਚ ਉਹ ਆਪਣੇ ਦੋਸਤਾਂ ਅਮਿਤ, ਰਮਨਦੀਪ, ਗੁਰਵਿੰਦਰ, ਜਸਪ੍ਰੀਤ, ਜਗਤ ਸਿੰਘ, ਕਰਨ ਅਤੇ ਅਮਨਦੀਪ ਸਿੰਘ ਨੂੰ ਲੈ ਕੇ ਵਾਪਸ ਆਇਆ। ਜਿਸ ਤੋਂ ਬਾਅਦ ਮਾਰਕਿਟ ਵਿੱਚ ਮੌਜੂਦ ਲੋਕ ਉਸ ਵੇਲੇ ਵਿਮਲ ਤੇ ਵਿਨੈ ਦੇ ਸਮਰਥਨ ਵਿੱਚ ਅੱਗੇ ਆਏ। ਵਿਮਲ ਤੇ ਵਿਨੈ ਦੇ ਸਮਰਥਨ ਵਿੱਚ ਲੋਕਾਂ ਦੇ ਆਉਣ ਨਾਲ ਜਗਜੀਤ ਆਪਣੇ ਦੋਸਤਾਂ ਨਾਲ ਫਰਾਰ ਹੋਣ ਦੀ ਕੋਸ਼ਿਸ ਵਿੱਚ ਜੁੱਟ ਗਿਆ।