ਨਵੀਂ ਦਿੱਲੀ—ਦੱਖਣੀ ਦਿੱਲੀ ਦੇ ਮਹੀਪਾਲਪੁਰ ਇਲਾਕੇ 'ਚ ਬੁੱਧਵਾਰ ਨੂੰ ਜਿਸ ਵਿਅਕਤੀ ਦੀ ਲਾਸ਼ ਸੜਕ 'ਤੇ ਮਿਲੀ, ਉਸ ਦਾ ਲੁੱਟ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਿਜੇਂਦਰ ਸ਼ਾਹ (43) ਵਾਸੀ ਫਰੀਦਾਬਾਦ ਵਜੋਂ ਹੋਈ ਹੈ। ਦਰਅਸਲ, ਬਦਮਾਸ਼ਾਂ ਨੇ ਉਸਦੀ ਕਾਰ ਲੁੱਟਣ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਉਸ ਦੇ ਕਤਲ ਦੇ ਮਾਮਲੇ ਵਿੱਚ ਮੇਰਠ ਤੋਂ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਕੋਲੋਂ ਪਿਸਤੌਲ ਤੇ ਚੋਰੀ ਦੀ ਕਾਰ ਬਰਾਮਦ ਕਰ ਲਈ ਗਈ ਹੈ। ਇਹ ਗ੍ਰਿਫ਼ਤਾਰੀ ਦਿੱਲੀ ਅਤੇ ਯੂਪੀ ਪੁਲਿਸ ਦੇ ਸਾਂਝੇ ਆਪਰੇਸ਼ਨ ਰਾਹੀਂ ਕੀਤੀ ਗਈ ਹੈ। ਦੱਖਣੀ ਪੱਛਮੀ ਜ਼ਿਲ੍ਹੇ ਦੇ ਡੀਸੀਪੀ ਮਨੋਜ ਸੀ ਨੇ ਦੱਸਿਆ ਕਿ ਬਦਮਾਸ਼ਾਂ ਦੀ ਪਛਾਣ ਮੇਰਠ ਦੇ ਰਹਿਣ ਵਾਲੇ ਮਿਰਾਜ ਅਤੇ ਆਸਿਫ਼ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਾਰ ਚੋਰੀ ਦੇ ਕਈ ਮਾਮਲੇ ਦਰਜ ਹਨ।
ਦਰਅਸਲ, ਮੰਗਲਵਾਰ (10 ਅਕਤੂਬਰ) ਦੀ ਦੇਰ ਰਾਤ ਦੋ ਲੋਕਾਂ ਨੇ ਮਹੀਪਾਲਪੁਰ ਵਿੱਚ ਇੱਕ ਕੈਬ ਬੁੱਕ ਕੀਤੀ ਸੀ। ਫਰੀਦਾਬਾਦ ਦਾ ਰਹਿਣ ਵਾਲਾ ਕੈਬ ਡਰਾਈਵਰ ਬਿਜੇਂਦਰ ਸ਼ਾਹ ਦੋਵਾਂ ਨੂੰ ਏਅਰਪੋਰਟ ਵੱਲ ਲੈ ਗਿਆ। ਦਿੱਲੀ ਕੈਂਟ ਇਲਾਕੇ 'ਚ ਦੋਵਾਂ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਬਿਜੇਂਦਰ ਨੂੰ ਬੰਧਕ ਬਣਾ ਲਿਆ।