ਸੋਲਾਪੁਰ:ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ (AMBEDKAR JAYANTI) ਦੇ ਮੌਕੇ 'ਤੇ ਵੀਰਵਾਰ ਨੂੰ ਸੋਲਾਪੁਰ 'ਚ 1 ਰੁਪਏ ਲੀਟਰ ਪੈਟਰੋਲ ਦਿੱਤਾ (One Liter Petrol One Rupee) ਗਿਆ। ਜਿਸ ਨੇ ਸੁਣਿਆ ਕਿ ਡਫਰੀਨ ਚੌਂਕ ਵਿੱਚ ਇੱਕ ਰੁਪਏ ਲੀਟਰ ਪੈਟਰੋਲ ਮਿਲ ਰਿਹਾ ਹੈ, ਉਹ ਪੰਪ 'ਤੇ ਗਿਆ। ਸਥਿਤੀ ਇਹ ਸੀ ਕਿ ਪੈਟਰੋਲ ਪੰਪ ਮਾਲਕ ਨੇ ਭੀੜ ਨੂੰ ਸੰਭਾਲਣ ਲਈ ਪੁਲਿਸ ਸੁਰੱਖਿਆ ਦੀ ਗੁਹਾਰ ਲਗਾਈ। ਬਾਬਾ ਸਾਹਿਬ ਅੰਬੇਡਕਰ ਸਟੂਡੈਂਟਸ ਯੂਨੀਅਨ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣ ਲਈ ਇਸ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜੋ:ਜਾਣੋ ਕਿਉਂ ਵਧ ਰਹੀਆਂ ਹਨ ਨਿੰਬੂ ਦੀਆਂ ਕੀਮਤਾਂ, ਇੱਥੇ ਖਰੀਦ ਸਕਦੇ ਹੋ ਸਸਤਾ
ਆਯੋਜਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਸੰਦੇਸ਼ ਦੇਣ ਲਈ ਪੈਟਰੋਲ 1 ਰੁਪਏ 'ਚ (One Liter Petrol One Rupee) ਉਪਲੱਬਧ ਕਰਵਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਆਮ ਲੋਕ ਦਿਨੋਂ ਦਿਨ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੇ 'ਚ ਕੇਂਦਰ ਸਰਕਾਰ ਨੂੰ ਸੰਦੇਸ਼ ਦੇਣ ਲਈ ਅਜਿਹਾ ਕੀਤਾ ਗਿਆ।