ਪੰਜਾਬ

punjab

ETV Bharat / bharat

ਕੈਥਲ 'ਚ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਵਿਵਾਦ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ - ਬਾਬਾ ਗੋਪਾਲ ਸਿੰਘ ਜੀ

ਬੁੱਧਵਾਰ ਨੂੰ ਕੈਥਲ ਦੇ ਸ਼੍ਰੀ ਨੀਮ ਸਾਹਿਬ ਗੁਰਦੁਆਰੇ ਵਿੱਚ ਗੱਦੀ 'ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਕਾਰਨ ਗੋਲੀਬਾਰੀ (kaithal gurudwara firing) ਹੋਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ।

ਕੈਥਲ 'ਚ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਹੋਏ ਵਿਵਾਦ ਕਰਕੇ ਚੱਲੀਆਂ ਗੋਲੀਆਂ
ਕੈਥਲ 'ਚ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਹੋਏ ਵਿਵਾਦ ਕਰਕੇ ਚੱਲੀਆਂ ਗੋਲੀਆਂ

By

Published : Sep 9, 2021, 3:57 PM IST

ਕੈਥਲ:ਕੈਥਲ ਵਿੱਚ ਬੁੱਧਵਾਰ ਨੂੰ ਤਖ਼ਤ ਉੱਤੇ ਕਬਜ਼ੇ ਨੂੰ ਲੈ ਕੇ ਨੀਮ ਸਾਹਿਬ ਗੁਰਦੁਆਰੇ ਵਿੱਚ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ 4 ਲੋਕ ਜ਼ਖਮੀ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ (kaithal gurudwara firing one dead) ਹੋ ਗਈ ਹੈ। ਗੁਰਦੁਆਰੇ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਗੋਪਾਲ ਸਿੰਘ ਜੀ ਆਪਣੀ ਕਾਰ ਸੇਵਾ ਲਈ ਬਹੁਤ ਮਸ਼ਹੂਰ ਸਨ।

ਕੈਥਲ 'ਚ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਹੋਏ ਵਿਵਾਦ ਕਰਕੇ ਚੱਲੀਆਂ ਗੋਲੀਆਂ

ਬਾਬੇ ਨੇ ਬਿੱਟੂ ਨਾਂ ਦਾ ਡਰਾਈਵਰ ਰੱਖਿਆ ਹੋਇਆ ਸੀ। ਜੋ ਬਾਬੇ ਦੇ ਨਾਲ ਅਕਸਰ ਆਉਂਦਾ ਰਹਿੰਦਾ ਸੀ। ਜਦੋਂ ਬਾਬਾ ਗੋਪਾਲ ਸਿੰਘ ਜੀ ਨੇ ਆਪਣਾ ਸਰੀਰ ਛੱਡਿਆ ਤਾਂ ਇਸ ਦੀ ਅੱਖ ਗੁਰਦੁਆਰੇ ਉੱਤੇ ਕਬਜ਼ਾ ਕਰਨ 'ਤੇ ਸੀ।ਇਸ ਨੇ ਗੁਰਦੁਆਰੇ ਦੇ ਕੁਝ ਕਮਰਿਆਂ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੂੰ ਖਾਲੀ ਕਰਵਾਉਣ ਲਈ ਕਈ ਵਾਰ ਪੰਚਾਇਤਾਂ ਹੋਈਆਂ।

ਲੋਕਾਂ ਨੇ ਦੱਸਿਆ ਕਿ ਜਦੋਂ ਪੰਚਾਇਤ ਦੇ ਲੋਕ ਅੱਜ ਫਿਰ ਬਿੱਟੂ ਨੂੰ ਮਨਾਉਣ ਗਏ ਤਾਂ ਉਸ ਨੇ ਆਪਣੇ ਸਮਰਥਕਾਂ ਸਮੇਤ ਸੰਗਤ 'ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ 40-50 ਗੋਲੀਆਂ ਚਲਾਈਆਂ ਗਈਆਂ ਹਨ ਜਿਸ ਵਿੱਚ 4 ਲੋਕ ਜ਼ਖਮੀ ਹੋਏ ਹਨ ਅਤੇ ਇੱਕ ਵਿਅਕਤੀ ਜੋਗਾ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਡੀਐਸਪੀ ਵਿਵੇਕ ਚੌਧਰੀ ਨੇ ਦੱਸਿਆ ਕਿ ਅਸੀਂ ਕੁਝ ਲੋਕਾਂ ਨੂੰ ਫੜ ਲਿਆ ਹੈ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:-DSGMC:ਗੁਰਦੁਆਰਾ ਕਮੇਟੀ ਦੀ 2 ਸੀਟਾਂ 'ਤੇ ਮੈਬਰਾਂ ਦੀ ਚੋਣ ਅੱਜ

ABOUT THE AUTHOR

...view details