ਸਿਰਸਾ : ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਇਕ ਅਰਜ਼ੀ ਦਾਖਲ ਕੀਤੀ ਹੈ, ਜਿਸ ਦੀ ਪੁਸ਼ਟੀ ਹਰਿਆਣਾ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਕੀਤੀ ਹੈ। ਹਰਿਆਣਾ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਮੀਡੀਆ ਦੇ ਸਾਹਮਣੇ 25 ਜਨਵਰੀ ਤੱਕ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਸੰਭਾਵਨਾ ਜਤਾਈ ਹੈ। ਦੋ ਦਿਨ ਪਹਿਲਾਂ ਰਾਮ ਰਹੀਮ ਨੇ ਜੇਲ੍ਹ ਸੁਪਰੀਡੈਂਟ ਨੂੰ ਐਪਲੀਕੇਸ਼ਨ ਭੇਜੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਡਿਵੀਜ਼ਨਲ ਕਮਿਸ਼ਨ ਪੈਰੋਲ 'ਤੇ ਫੈਸਲਾ ਕਰਨ ਵਾਲੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਅਤੇ 40 ਦਿਨਾਂ ਦੀ ਫ਼ਰਲੋ ਮਿਲ ਚੁੱਕੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ 25 ਜਨਵਰੀ ਤੱਕ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੰਭਾਵਨਾ ਇਹ ਵੀ ਜਾਤਾਈ ਜਾ ਰਹੀ ਹੈ ਕਿ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਸਿਰਸਾ ਆ ਸਕਦੇ ਹਨ। ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ 25 ਜਨਵਰੀ ਨੂੰ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਮੌਕੇ ਰਾਮ ਰਹੀਮ ਸਿਰਸਾ ਆ ਸਕਦਾ ਹੈ। ਹਾਲਾਂਕਿ, ਡੇਰਾ ਪ੍ਰਬੰਧਨ ਇਸ ਮਾਮਲੇ 'ਚ ਕੁਝ ਵੀ ਬੋਲਣਾ ਤਿਆਰ ਨਹੀਂ ਪਰ ਡੇਰਾ ਸੱਚਾ ਸੌਦਾ ਵਿਖੇ 25 ਜਨਵਰੀ ਨੂੰ ਪ੍ਰੋਗਰਾਮ ਲਈ ਤਿਆਰੀ ਸ਼ੁਰੂ ਹੋ ਗਈ ਹੈ।