ਚੰਡੀਗੜ੍ਹ: ਪਤੰਜਲੀ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਡਾ. ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਆਯੁਸ਼ ਮੰਤਰਾਲੇ ਤੋਂ ਕੋਰੋਨਿਲ ਲਈ ਪ੍ਰਮਾਣ ਪੱਤਰ ਦੀ ਘੋਸ਼ਣਾ ਕਰਨ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਸੀ, ਜਿਸ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਨਿਖੇਧੀ ਕੀਤੀ ਹੈ। ਆਈਐਮਏ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਸਿਹਤ ਮੰਤਰੀ ਕਿਵੇਂ ਗ਼ਲਤ, ਮਨਘੜਤ ਤੇ ਗ਼ੈਰ-ਵਿਗਿਆਨਕ ਉਤਪਾਦਾਂ ਨੂੰ ਦੇਸ਼ ਵਿੱਚ ਉਤਸ਼ਾਹਤ ਕਰ ਸਕਦੇ ਹਨ।
ਦੱਸ ਦਈਏ ਕਿ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੈਦ ਨੇ ਕਿਹਾ ਕਿ ਉਨ੍ਹਾਂ ਦੀ ਕੋਰੋਨਿਲ ਟੈਬਲੇਟ ਨੂੰ ਆਯੁਸ਼ ਮੰਤਰਾਲੇ ਤੋਂ ਕੋਵਿਡ -19 ਦੇ ਇਲਾਜ ਵਿੱਚ ਸਹਾਇਕ ਦਵਾਈ ਵੱਜੋਂ ਪ੍ਰਮਾਣ ਪੱਤਰ ਮਿਲਿਆ ਹੈ। ਕੰਪਨੀ ਦੀ ਟੈਬਲੇਟ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਪ੍ਰਮਾਣੀਕਰਣ ਸਕੀਮ ਦੇ ਤਹਿਤ ਪ੍ਰਮਾਣ ਪੱਤਰ ਮਿਲਿਆ ਹੈ।
ਇਹ ਵੀ ਪੜੋ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ, ਰਾਜਪਾਲ ਨੇ ਜਾਰੀ ਕੀਤਾ ਨੋਟੀਫ਼ਿਕੇਸ਼ਨ
ਜਿਸ ਤੋਂ ਮਗਰੋਂ ਬਾਬਾ ਰਾਮਦੇਵ ਦੇ ਕੋਰੋਨਿਲ ਲਾਂਚ ਤੋਂ ਬਾਅਦ ਡਬਲਯੂਐਚਓ ਨੇ ਇੱਕ ਟਵੀਟ ਵਿੱਚ ਸਪੱਸ਼ਟ ਕੀਤਾ ਕਿ ਸੰਗਠਨ ਨੇ ਕੋਵੀਡ-19 ਦੇ ਇਲਾਜ ਜਾਂ ਰੋਕਥਾਮ ਲਈ ਕਿਸੇ ਰਵਾਇਤੀ ਦਵਾਈ ਦੀ ਸਮੀਖਿਆ ਜਾਂ ਪ੍ਰਮਾਣਤ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਆਈਐਮਏ ਨੇ ਕਿਹਾ ਕਿ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਸਰਟੀਫਿਕੇਟ ਬਾਰੇ ਬੋਲਿਆ ਝੂਠ ਹੈਰਾਨ ਕਰ ਦੇਣ ਵਾਲਾ ਹੈ। ਜਿਸ ’ਤੇ ਆਈਐਮਏ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਿਹਤ ਮੰਤਰੀ ਨੂੰ ਇਸ ਲਈ ਦੇਸ਼ ਨੂੰ ਜਵਾਬ ਦੇਣਾ ਪਵੇਗਾ।
ਆਈਐਮਏ ਨੇ ਇਹ ਪੁੱਛਿਆ ਹੈ ਕਿ ਪੂਰੇ ਦੇਸ਼ ਨੂੰ ਅਜਿਹਾ ਝੂਠ ਬੋਲਣਾ ਭਾਰਤ ਦੇ ਸਿਹਤ ਮੰਤਰੀ ਲਈ ਕਿੰਨਾ ਵਾਜਿਬ ਹੈ। ਉਹਨਾਂ ਨੇ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਪੂਰੇ ਦੇਸ਼ ਦੇ ਲੋਕਾਂ ਲਈ ਅਜਿਹੇ ਝੂਠੇ, ਮਨਘੜਤ, ਗੈਰ-ਵਿਗਿਆਨਕ ਉਤਪਾਦ ਜਾਰੀ ਕਰਨਾ ਕਿੰਨਾ ਉਚਿਤ ਹੈ। ਆਈਐਮਏ ਨੇ ਪੁੱਛਿਆ ਕਿ ਜੇ ਕੋਰੋਨਿਲ ਸੱਚਮੁੱਚ ਕੋਰੋਨਾ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਹੈ ਤਾਂ ਸਰਕਾਰ ਟੀਕਾਕਰਨ 'ਤੇ 35 ਹਜ਼ਾਰ ਕਰੋੜ ਕਿਉਂ ਖਰਚ ਰਹੀ ਹੈ। ਜਿਸ ਦਾ ਜਵਾਬ ਸਿਹਤ ਮੰਤਰੀ ਨੂੰ ਦੇਣਾ ਪਵੇਗਾ।
ਇਹ ਵੀ ਪੜੋ: ਭੀੜ ਇਕੱਠੀ ਕਰਨ ਨਾਲ ਵਾਪਸ ਨਹੀਂ ਹੁੰਦੇ ਕਾਨੂੰਨ, ਕਮੀਆਂ ਦੱਸਣ ਕਿਸਾਨ: ਤੋਮਰ