ਪੰਜਾਬ

punjab

By

Published : Jun 17, 2021, 1:37 PM IST

ETV Bharat / bharat

Toolkit Case: 31 ਮਈ ਨੂੰ ਬੇਂਗਲੁਰੂ ਚ ਟਵਿੱਟਰ ਦੇ ਐਮਡੀ ਤੋਂ ਦਿੱਲੀ ਪੁਲਿਸ ਨੇ ਕੀਤੀ ਸੀ ਪੁੱਛਗਿੱਛ

ਟੂਲਕਿਟ ਮਾਮਲੇ (Toolkit Case) ਨੂੰ ਲੈ ਕੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ (Delhi Police Special Cell) ਨੇ 31 ਮਈ ਨੂੰ ਬੇਂਗਲੁਰੂ ਚ ਟਵਿੱਟਰ ਦੇ ਐਮਡੀ ਮਨੀਸ਼ ਮਹੇਸ਼ਵਰੀ ਤੋਂ ਪੁੱਛਗਿੱਛ ਕੀਤੀ ਸੀ। ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ।

Toolkit Case: 31 ਮਈ ਨੂੰ ਬੇਂਗਲੁਰੂ ਚ ਟਵਿੱਟਰ ਦੇ ਐਮਡੀ ਤੋਂ ਦਿੱਲੀ ਪੁਲਿਸ ਨੇ ਕੀਤੀ ਸੀ ਪੁੱਛਗਿੱਛ
Toolkit Case: 31 ਮਈ ਨੂੰ ਬੇਂਗਲੁਰੂ ਚ ਟਵਿੱਟਰ ਦੇ ਐਮਡੀ ਤੋਂ ਦਿੱਲੀ ਪੁਲਿਸ ਨੇ ਕੀਤੀ ਸੀ ਪੁੱਛਗਿੱਛ

ਨਵੀਂ ਦਿੱਲੀ: ਟੂਲਕਿਟ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਬੇਂਗਲੁਰੂ ਜਾ ਕੇ ਟਵਿੱਟਰ ਦੇ ਐਮਡੀ ਮਨੀਸ਼ ਮਹੇਸ਼ਵਰੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਦੌਰਾਨ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸੰਬਿਤ ਪਾਤਰਾ ਵੱਲੋਂ ਕੀਤੇ ਗਏ ਟਵਿਟ ਨੂੰ ਕਿਸ ਆਧਾਰ ਤੇ ਮੈਨਿਪੁਲੇਟੇਂਡ ਕਰਾਰ ਦਿੱਤਾ ਗਿਆ ਸੀ। ਟਵਿੱਟਰ ਦੇ ਕੋਲ ਅਜਿਹੇ ਕੀ ਸਬੂਤ ਹੈ ਜਿਸ ਨਾਲ ਇਸ ਟਵਿੱਟ ਦੇ ਮੈਨਿਪੁਲੇਟੇਂਡ ਹੋਣ ਦਾ ਪਤਾ ਚਲਿਆ। ਪੁੱਛਗਿੱਛ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੁਆਰਾ 31 ਮਈ ਨੂੰ ਬੇਂਗਲੁਰੂ ਚ ਕੀਤੀ ਗਈ ਸੀ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਦੇ ਮੁਤਾਬਿਕ ਭਾਜਪਾ ਨੇਤਾ ਸੰਬਿਤ ਪਾਤਰਾ ਦੁਆਰਾ ਇੱਕ ਟੂਲਕਿਟ ਨੂੰ ਟਵਿਟ ਕੀਤਾ ਗਿਆ ਸੀ। ਇਸ ਟੂਲਕਿਟ ਨੂੰ ਉਨ੍ਹਾਂ ਨੇ ਕਾਂਗਰਸ ਦੁਆਰਾ ਤਿਆਰ ਕਰਨ ਦਾ ਇਲਜ਼ਾਮ ਲਗਾਇਆ ਸੀ ਇਸ ਨੂੰ ਬੀਜੇਪੀ ਦੇ ਕਈ ਨੇਤਾਵਾਂ ਦੁਆਰਾ ਟਵਿਟ ਕੀਤਾ ਗਿਆ ਸੀ। ਇਨ੍ਹਾਂ ਨੇਤਾਵਾਂ ਦੇ ਟਵੀਟ ਤੇ ਟਵਿੱਟਰ ਦੁਆਰਾ ਮੈਨਿਪੁਲੇਟੇਂਡ ਟੈਗ (Manipulated tag) ਲਗਾ ਦਿੱਤਾ ਗਿਆ ਸੀ। ਇਸ ਮਾਮਲੇ ਚ ਕਾਂਗਰਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਮਾਮਲੇ ਦੀ ਜਾਂਚ ਸਪੈਸ਼ਲ ਸੈੱਲ ਦੁਆਰਾ ਕੀਤੀ ਜਾ ਰਹੀ ਹੈ। ਫਿਲਹਾਲ ਇਸ ਪੂਰੇ ਪ੍ਰਕਰਣ ਨੂੰ ਲੈ ਕੇ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

ਨੋਟਿਸ ਦੇਣ ਪਹੁੰਚੀ ਸੀ ਸਪੈਸ਼ਲ ਸੈੱਲ

ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਸ ਮਾਮਲੇ ਚ ਬੀਤੀ ਮਈ ਚ ਟਵਿੱਟਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਇਸ ਨੋਟਿਸ ਦਾ ਜਵਾਬ ਨਾ ਮਿਲਣ ਤੇ ਟਵਿੱਟਰ ਦੇ ਦਿੱਲੀ ਅਤੇ ਗੁਰੂਗ੍ਰਾਮ ਚ ਸਥਿਤ ਦਫਤਰ ’ਤੇ ਸਪੈਸ਼ਲ ਸੈੱਲ ਦੀ ਟੀਮ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਸ। ਪਰ ਉੱਥੇ ਹੀ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਨ ਨਹੀਂ ਮਿਲਿਆ ਜਿਸ ਤੋਂ ਬਾਅਦ ਬੇਂਗਲੁਰੂ ਜਾ ਕੇ ਐਮਡੀ ਮਨੀਸ਼ ਮਹੇਸ਼ਵਰੀ ਤੋਂ ਪੁੱਛਗਿੱਛ ਕੀਤੀ ਗਈ ਹੈ।

ਇਹ ਵੀ ਪੜੋ: ਟਵਿੱਟਰ ਵਿਚੋਲਗੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫ਼ਲ: ਰਵੀ ਸ਼ੰਕਰ ਪ੍ਰਸ਼ਾਦ

ABOUT THE AUTHOR

...view details