ਨਵੀਂ ਦਿੱਲੀ: ਕਾਰਗਿਲ ਵਿਜੇ ਦਿਵਸ ਦੀ 22 ਵੀਂ ਵਰੇਗੰਢ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਕਾਰਗਿਲ ਦੇ ਦ੍ਰਾਸ ਸੈਕਟਰ' ਚ ਟੋਲੋਲਿੰਗ ਦੀ ਤਲ਼ 'ਤੇ ਸਥਿਤ ਕਾਰਗਿਲ ਵਾਰ ਮੈਮੋਰੀਅਲ ਦਾ ਦੌਰਾ ਕਰਨਾ ਸੀ, ਜਿਥੇ 1999 ਦੀ ਕਾਰਗਿਲ ਯੁੱਧ ਦੌਰਾਨ ਹਥਿਆਰਬੰਦ ਫੌਜਾਂ ਦੀ ਅਥਾਹ ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਣੀ ਸੀ, ਪਰ ਖਰਾਬ ਮੌਸਮ ਕਾਰਨ ਰਾਸ਼ਟਰਪਤੀ ਨਹੀਂ ਜਾ ਸਕਣਗੇ। 13 ਜੂਨ, 1999 ਨੂੰ ਟੋਲੋਲਿੰਗ ਦੀ ਲੜਾਈ, ਪਾਕਿਸਤਾਨ ਦੀ ਨਾਰਦਨ ਲਾਈਟ ਇਨਫੈਂਟਰੀ ਵਿਰੁੱਧ ਭਾਰਤੀ ਫੌਜ ਦੀ ਪਹਿਲੀ ਵੱਡੀ ਜਿੱਤ ਸੀ ਅਤੇ ਯੁੱਧ ਵਿੱਚ ਇੱਕ ਨਵਾਂ ਮੋੜ ਸੀ।
ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਵੀ ਅੱਜ ਕਾਰਗਿਲ ਵਿਜੇ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਐਤਵਾਰ ਨੂੰ, ਉਨ੍ਹਾਂ ਨੇ ਮੌਜੂਦਾ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਦ੍ਰਾਸ ਸੈਕਟਰ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ: ਕਾਰਗਿਲ: ਬਹਾਦਰ ਭਾਰਤੀ ਫੌਜ ਨੇ ਜਿੱਤੀ ਸੀ ਹਾਰੀ ਹੋਈ ਬਾਜੀ, ਜਾਣੋ ਕਿਵੇਂ ਹੋਇਆ ਸੰਭਵ
ਇੰਡੀਅਨ ਆਰਮੀ ਦੇ ਵਧੀਕ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਇਨਫਰਮੇਸ਼ਨ ਨੇ ਟਵੀਟ ਕੀਤਾ, "ਜਨਰਲ ਬਿਪਿਨ ਰਾਵਤ, ਸੀਡੀਐਸ ਨੇ ਕੰਟਰੋਲ ਰੇਖਾ ਦੇ ਨਾਲ ਦ੍ਰਾਸ ਸੈਕਟਰ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲਿਆ। ਸੀਡੀਐਸ ਨੇ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਚ ਮਨੋਬਲ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਦ੍ਰਿੜ ਰਹਿਣ ਦੀ ਸਲਾਹ ਦਿੱਤੀ।"