ਮੁੰਬਈ:ਭਾਰਤ ਵਿੱਚ ਕੋਰੋਨਾ ਵਾਇਰਸ ਦਾ ਓਮੀਕਰੋਨ ਸਟ੍ਰੇਨ ਹੌਲੀ-ਹੌਲੀ ਭਾਰਤ (Omicron strain of corona virus in India) ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਕਰਨਾਟਕ ਅਤੇ ਗੁਜਰਾਤ ਤੋਂ ਬਾਅਦ ਹੁਣ ਮੁੰਬਈ ਵਿੱਚ ਵੀ ਇੱਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ (Infected with the Omicron strain) ਪਾਇਆ ਗਿਆ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਟਰੈਕਿੰਗ ਅਤੇ ਟਰੇਸਿੰਗ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜੋ:Third wave of Corona: 5 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਸ਼ਿਕਾਰ ਬਣਾ ਰਿਹੈ Omicron
ਮੁੰਬਈ ਵਿੱਚ ਸੰਕਰਮਿਤ ਪਾਇਆ ਗਿਆ ਇੱਕ ਵਿਅਕਤੀ ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ ਦੁਬਈ ਦੇ ਰਸਤੇ ਭਾਰਤ ਆਇਆ ਸੀ। ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਵਿਅਕਤੀ Omicron ਵੇਰੀਐਂਟ ਨਾਲ ਸੰਕਰਮਿਤ ਹੈ।
ਜਾਣਕਾਰੀ ਮੁਤਾਬਕ 33 ਸਾਲਾ ਵਿਅਕਤੀ ਕੁਝ ਦਿਨ ਪਹਿਲਾਂ ਕੇਪਟਾਊਨ ਗਿਆ ਸੀ। ਭਾਰਤ ਪਰਤਣ ਤੋਂ ਬਾਅਦ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ (Infected with the Omicron strain) ਪਾਇਆ ਗਿਆ। ਉਹ ਮੁੰਬਈ ਦੇ ਡੋਂਬੀਵਾਲੀ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ, ਸੰਕਰਮਿਤ ਵਿਅਕਤੀ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਕੰਟਰੈਕਟ ਟਰੇਸਿੰਗ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਭਾਰਤ ’ਚ ਓਮੀਕਰੋਨ ਦਾ ਚੌਥਾ ਮਾਮਲਾ