ਜੈਪੁਰ: ਰਾਜਸਥਾਨ ਦੇ ਜੈਪੁਰ ਵਿੱਚ ਓਮੀਕਰੋਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਕੋਰੋਨਾ ਦਾ ਇਹ ਨਵਾਂ ਰੂਪ (4 new cases of Omicron reorted in Jaipur) ਵਿਦੇਸ਼ ਤੋਂ ਪਰਤੇ 4 ਲੋਕਾਂ ਵਿੱਚ ਦੇਖਣ ਨੂੰ ਮਿਲਿਆ ਹੈ। ਜੀਨੋਮ ਸੀਕਵੈਂਸਿੰਗ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਵਿੱਚ ਓਮਿਕਰੋਨ ਦੀ ਪੁਸ਼ਟੀ ਹੋਈ ਹੈ।
ਪਿਛਲੇ ਦਿਨੀਂ ਇਹ ਚਾਰੇ ਮਰੀਜ਼ ਵਿਦੇਸ਼ ਤੋਂ ਪਰਤੇ ਸਨ ਅਤੇ ਜਾਂਚ ਦੌਰਾਨ ਪੌਜ਼ੀਟਿਵ ਪਾਏ ਗਏ ਸਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਐਸਐਮਐਸ ਮੈਡੀਕਲ ਕਾਲਜ ਨੂੰ ਭੇਜੇ ਗਏ ਸਨ, ਜਿੱਥੇ ਦੇਰ ਰਾਤ ਦੀ ਰਿਪੋਰਟ ਵਿੱਚ ਇਨ੍ਹਾਂ ਮਰੀਜ਼ਾਂ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਪੁਸ਼ਟੀ ਹੋਈ ਹੈ।