ਹੈਦਰਾਬਾਦ: ਅਕਸਰ ਹੀ ਲੋਕ ਸੋਸ਼ਲ ਮੀਡੀਆ 'ਤੇ ਪਾਲਤੂ ਜਾਨਵਰਾਂ ਦੀਆਂ ਵੀਡੀਓ ਵੇਖਣਾ ਪਸੰਦ ਕਰਦੇ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਤੁਸੀਂ ਬੇਹਦ ਖੁਸ਼ ਵੀ ਹੋਵੋਗੇ ਤੇ ਹੈਰਾਨ ਵੀ ਰਹਿ ਜਾਓਗੇ।
ਇਸ ਵੀਡੀਓ 'ਚ ਤੁਸੀਂ ਇੱਕ ਬਿੱਲੀ ਦੇ ਕਰਤੱਬ ਵੇਖ ਕੇ ਦੰਗ ਰਹਿ ਜਾਓਗੇ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਿੱਲੀ ਟੇਬਲ 'ਤੇ ਬੈਠੀ ਹੋਈ ਹੈ, ਜਿਵੇਂ ਹੀ ਉਸ ਦੀ ਮਾਲਕਨ ਉਸ ਨੂੰ ਖਾਣਾ ਦਿੰਦੀ ਹੈ ਤਾਂ ਬਿੱਲੀ ਟੇਬਲ ਤੋਂ ਬੇਹਦ ਲੰਬੀ ਛਾਲ ਮਾਰਦੀ ਹੈ, ਇਨਸਾਨ ਦੇ ਹੱਥੋਂ ਖਾਣਾ ਖਾਣ ਲਈ ਜਾਨਵਰਾਂ ਵੱਲੋਂ ਕਈ ਤਰ੍ਹਾਂ ਦੇ ਸ਼ਰਾਰਤੀ ਤੇ ਪਿਆਰੇ ਅੰਦਾਜ਼ ਵੇਖੇ ਜਾ ਸਕਦੇ ਹਨ।