ਹੈਦਰਾਬਾਦ:ਕੀ ਤੁਸੀਂ ਵੀ ਕੈਬ ਡਰਾਈਵਰਾਂ ਵੱਲੋਂ ਰਾਈਡ ਰੱਦ ਕਰਨ ਤੋਂ ਪਰੇਸ਼ਾਨ ਹੋ? ਇਸ ਦੇ ਹੱਲ ਲਈ ਐਪ ਆਧਾਰਿਤ ਭਾਰਤੀ ਕੈਬ ਕੰਪਨੀ ਓਲਾ ਕੈਬਸ (Ola Cabs) ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕਿਉਂਕਿ ਓਲਾ ਕੈਬਸ ਵੀ ਮੰਨਦੀ ਹੈ ਕਿ ਇਹ ਉਸਦੇ ਗਾਹਕਾਂ ਦੀ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ।
ਰਾਈਡ ਕੈਂਸਲ ਹੋਣ ਕਾਰਨ ਲੋਕ ਪਰੇਸ਼ਾਨ
ਦਰਅਸਲ, ਮੌਜੂਦਾ ਦੌਰ 'ਚ ਕੈਬ 'ਚ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ ਅਤੇ ਇਸ ਦੇ ਨਾਲ ਹੀ ਐਪ ਦੁਆਰਾ ਸੰਚਾਲਿਤ ਇਨ੍ਹਾਂ ਕੈਬ ਨੂੰ ਲੈ ਕੇ ਗਾਹਕਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਜ਼ਿਆਦਾਤਰ ਲੋਕ ਡਰਾਈਵਰ ਵੱਲੋਂ ਰਾਈਡ ਕੈਂਸਲ ਕਰਨ ਤੋਂ ਚਿੰਤਤ ਹਨ। ਭੁਗਤਾਨ ਵਿਕਲਪ ਜਾਂ ਤੁਹਾਡੀ ਮੰਜ਼ਿਲ Drop Location) ਪਸੰਦ ਨਾ ਆਉਣ 'ਤੇ ਕਈ ਵਾਰ ਡਰਾਈਵਰ ਦੁਆਰਾ ਰਾਈਡ ਨੂੰ ਰੱਦ (ride cancel) ਕਰ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹਾ ਲੰਬੇ ਇੰਤਜ਼ਾਰ ਤੋਂ ਬਾਅਦ ਕੀਤਾ ਜਾਂਦਾ ਹੈ, ਜਿਸ ਵਿਚ ਸਮੇਂ ਦੀ ਬਰਬਾਦੀ ਹੁੰਦੀ ਹੈ ਅਤੇ ਵਿਅਕਤੀ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਅਜਿਹੇ 'ਚ ਹੁਣ ਓਲਾ ਕੈਬਸ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ।
ਓਲਾ ਕੈਬਸ ਨੇ ਕੱਢਿਆ ਹੱਲ
ਓਲਾ ਕੈਬਸ ਦੇ ਸਹਿ-ਸੰਸਥਾਪਕ ਅਤੇ ਸੀਈਓ (Ola Cabs CEO) ਭਾਵਿਸ਼ ਅਗਰਵਾਲ ਨੇ ਟਵੀਟ ਕਰਕੇ ਇਸ ਸਮੱਸਿਆ ਦੇ ਹੱਲ ਬਾਰੇ ਗੱਲ ਕੀਤੀ ਹੈ। ਭਾਵਿਸ਼ ਅਗਰਵਾਲ (Bhavesh Aggarwal) ਨੇ ਟਵੀਟ ਕੀਤਾ ਕਿ "ਗਾਹਕਾਂ ਦੀ ਦੂਜੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਮੇਰੇ ਡਰਾਈਵਰ ਓਲਾ ਦੀਆਂ ਸਵਾਰੀਆਂ ਕਿਉਂ ਰੱਦ ਕਰਦੇ ਹਨ?"
ਭਾਵਿਸ਼ ਨੇ ਟਵੀਟ ਕੀਤਾ ਅਤੇ ਲਿਖਿਆ (Bhavish Aggarwal Tweet) ਕਿ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੇ ਹਾਂ। ਓਲਾ ਡਰਾਈਵਰ ਹੁਣ ਰਾਈਡ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਤੁਹਾਡੀ ਮੰਜ਼ਿਲ ਯਾਨੀ ਡਰਾਪ (Drop Location) ਲੋਕੇਸ਼ਨ ਅਤੇ ਪੇਮੈਂਟ ਮੋਡ (payment mode) ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਇਸ ਨਾਲ ਰਾਈਡ ਕੈਂਸਲ ਹੋਣ ਦੀਆਂ ਸ਼ਿਕਾਇਤਾਂ ਘੱਟ ਹੋਣਗੀਆਂ।