ਨਵੀਂ ਦਿੱਲੀ: ਓਡੀਸ਼ਾ ਦੇ ਬਾਲਾਸੋਰ 'ਚ ਹਾਦਸਾਗ੍ਰਸਤ ਸੈਕਸ਼ਨ ਤੋਂ ਭਿਆਨਕ ਹਾਦਸੇ ਦੇ 51 ਘੰਟੇ ਬਾਅਦ ਐਤਵਾਰ ਰਾਤ ਕਰੀਬ 10.40 ਵਜੇ ਪਹਿਲੀ ਟਰੇਨ ਰਵਾਨਾ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਾਲ ਗੱਡੀ ਵਿਸ਼ਾਖਾਪਟਨਮ ਬੰਦਰਗਾਹ ਤੋਂ ਰੁੜਕੇਲਾ ਸਟੀਲ ਪਲਾਂਟ ਜਾ ਰਹੀ ਸੀ ਅਤੇ ਉਸੇ ਟ੍ਰੈਕ 'ਤੇ ਚੱਲੀ ਜਿੱਥੇ ਸ਼ੁੱਕਰਵਾਰ ਨੂੰ ਰੇਲ ਹਾਦਸਾ ਹੋਇਆ ਸੀ। ਅਸ਼ਵਿਨੀ ਵੈਸ਼ਨਵ ਨੇ ਟਵੀਟ ਕੀਤਾ, 'ਖਰਾਬ ਹੋਈ ਡਾਊਨ ਲਾਈਨ ਪੂਰੀ ਤਰ੍ਹਾਂ ਨਾਲ ਬਹਾਲ ਹੋ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹੱਥ ਜੋੜ ਕੇ ਟਰੇਨ ਨੂੰ ਸੁਰੱਖਿਅਤ ਰਵਾਨਾ ਕੀਤਾ।
ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ ਸੀ ਹਾਦਸਾ:ਗੌਰਤਲਬ ਹੈ ਕਿ ਕੋਰੋਮੰਡਲ ਐਕਸਪ੍ਰੈਸ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਦੇ ਬਹਾਨਾਗਾ ਬਾਜ਼ਾਰ ਰੇਲਵੇ ਸਟੇਸ਼ਨ ਦੇ ਕੋਲ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵਿੱਚ ਦਾਖਲ ਹੋਣ ਤੋਂ ਬਾਅਦ ਉੱਥੇ ਖੜ੍ਹੀ ਇੱਕ ਮਾਲ ਗੱਡੀ ਨਾਲ ਟਕਰਾ ਗਈ। ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਘੱਟੋ-ਘੱਟ 275 ਲੋਕਾਂ ਦੀ ਮੌਤ ਹੋ ਗਈ ਹੈ।
- Odisha Train Accident: ਚਿਤਾਵਨੀ ਵੱਲ ਨਹੀਂ ਦਿੱਤਾ ਧਿਆਨ, 3 ਮਹੀਨੇ ਪਹਿਲਾਂ ਹੀ ਸਿਗਨਲ ਸਿਸਟਮ ਵਿੱਚ ਆ ਗਈ ਸੀ ਖਰਾਬੀ
- Wrestlers Protest: ਨਾਬਾਲਗ ਮਹਿਲਾ ਪਹਿਲਵਾਨ ਨੇ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਪਣੀ ਸ਼ਿਕਾਇਤ ਲਈ ਵਾਪਸ
- Odisha train tragedy: ਰਾਹੁਲ ਦਾ ਬੀਜੇਪੀ 'ਤੇ ਹਮਲਾ, ਕਿਹਾ- ਕੁਝ ਵੀ ਪੁੱਛੋ, ਤਾਂ ਦੋਸ਼ੀ ਠਹਿਰਾ ਦੇਣਗੇ
- World Environment Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ