ਚੇਨੱਈ:ਓਡੀਸ਼ਾ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਪ੍ਰਭਾਵਿਤ ਯਾਤਰੀਆਂ ਨੂੰ ਲੈ ਕੇ ਬਾਲਾਸੋਰ ਤੋਂ ਇੱਕ ਵਿਸ਼ੇਸ਼ ਰੇਲਗੱਡੀ ਐਤਵਾਰ ਤੜਕੇ ਚੇਨੱਈ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਤਾਮਿਲਨਾਡੂ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਬਰਾਮਨੀਅਮ ਅਤੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ, ਕੇਕੇਐਸਐਸਆਰ ਰਾਮਚੰਦਰਨ ਯਾਤਰੀਆਂ ਨੂੰ ਲੈਣ ਲਈ ਚੇਨੱਈ ਦੇ ਐਮਜੀਆਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਪਹੁੰਚੇ। ਸੁਬਰਾਮਨੀਅਨ ਨੇ ਕਿਹਾ ਕਿ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਮੈਡੀਕਲ ਪ੍ਰਬੰਧ ਕੀਤੇ ਗਏ ਹਨ।
ਸਰਕਾਰੀ ਖਰਚੇ 'ਤੇ ਹਸਪਤਾਲਾਂ 'ਚ ਹੋਵੇਗਾ ਜ਼ਖਮੀਆਂ ਦਾ ਇਲਾਜ: ਉਨ੍ਹਾਂ ਕਿਹਾ ਕਿ ਸਾਰੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿਸ ਵਿੱਚ 305 ਡਾਕਟਰ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਤਿਆਰ ਹਨ। ਚੇਨੱਈ ਦੇ ਛੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ 207 ਆਈਸੀਯੂ ਅਤੇ 250 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਲੋਕਾਂ ਦੀ ਜਾਂਚ ਲਈ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਟਰਾਂਸਪੋਰਟ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਬੱਸਾਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਮਨਚਾਹੀ ਮੰਜ਼ਿਲਾਂ ਤੱਕ ਪਹੁੰਚਾਉਣਗੀਆਂ। ਮੰਤਰੀ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ।
- Odisha Train Accident Update: ਹਾਦਸਾਗ੍ਰਸਤ ਟਰੇਨ 'ਚ ਸਵਾਰ NDRF ਜਵਾਨ ਨੇ ਦਿੱਤੀ ਸੀ ਪਹਿਲੀ ਜਾਣਕਾਰੀ
- Nihang Singh Attack Bus Driver: ਗਾਣੇ ਚਲਾਉਣ 'ਤੇ ਨਿਹੰਗ ਸਿੰਘ ਨੇ ਬੱਸ ਡਰਾਈਵਰ ਉਪਰ ਕਿਰਪਾਨ ਨਾਲ ਕੀਤਾ ਹਮਲਾ
- Odisha Train Derailment Toll Rises: ਮਰਨ ਵਾਲਿਆਂ ਦੀ ਗਿਣਤੀ ਹੋਈ 288, 900 ਤੋਂ ਵੱਧ ਜ਼ਖ਼ਮੀ, ਬਚਾਅ ਕਾਰਜ ਮੁਕੰਮਲ
- Odisha Train Accident: ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ