ਨਵੀਂ ਦਿੱਲੀ: ਓਡੀਸ਼ਾ (Odisha) ਦੇ ਕਾਮਗਾਓਂ ਹਾਇਰ ਸੈਕੰਡਰੀ ਸਕੂਲ (Kamagaon Higher Secondary School) ਦੇ ਇੱਕ ਸਕੂਲੀ ਵਿਦਿਆਰਥੀ ਨੇ ਆਪਣੇ 20 ਦੋਸਤਾਂ ਦੀ ਜਾਨ ਨੂੰ ਸਿਰਫ਼ ਇਸ ਲਈ ਖ਼ਤਰੇ ਵਿੱਚ ਪਾ ਦਿੱਤਾ ਕਿਉਂਕਿ ਉਹ ਸਕੂਲ ਨੂੰ ਬੰਦ ਕਰਨਾ ਚਾਹੁੰਦਾ ਸੀ। ਇਹ ਸਕੂਲ ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਭਟਲੀ ਬਲਾਕ (Bhatli Block of Bargarh District of Odisha) ਵਿੱਚ ਸਥਿਤ ਹੈ।
ਸਕੂਲ ਦੇ ਪ੍ਰਿੰਸੀਪਲ ਪ੍ਰੇਮਾਨੰਦ ਪਟੇਲ (Principal Premanand Patel) ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਨੇ ਆਪਣੇ ਹੋਸਟਲ ਦੇ 20 ਦੋਸਤਾਂ ਨੂੰ ਇਕ ਬੋਤਲ ਤੋਂ ਪਾਣੀ ਪਿਲਾਇਆ, ਜਿਸ ਵਿਚ ਜ਼ਹਿਰੀਲੀ ਕੀਟਨਾਸ਼ਕ (poisonous insecticide) ਮਿਲਾਈ ਗਈ ਸੀ। ਇਸ ਕਾਰਨ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਜੀਅ ਕੱਚਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣਾ ਪਿਆ, ਹਾਲਾਂਕਿ ਇਲਾਜ ਤੋਂ ਬਾਅਦ ਸਾਰੇ ਖ਼ਤਰੇ ਤੋਂ ਬਾਹਰ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਆਰਟਸ ਵਿਸ਼ੇ ਦਾ ਦੋਸ਼ੀ 16 ਸਾਲਾ ਵਿਦਿਆਰਥੀ ਉਮੀਦ ਕਰ ਰਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਮਿਲਣ ਤੋਂ ਬਾਅਦ ਲੌਕਡਾਊਨ ਹੋ ਜਾਵੇਗਾ ਅਤੇ ਸਕੂਲ ਬੰਦ ਹੋ ਜਾਵੇਗਾ।