ਪੰਜਾਬ

punjab

ETV Bharat / bharat

ਗੁਰੂਘਰ ਕੋਰੋਨਾ ਦੇ ਮਰੀਜ਼ਾ ਲਈ ਬਣੇ 'ਰਹਿਮਤ ਦੇ ਸਾਗਰ' - ਆਕਸੀਜਨ ਦਾ ਪ੍ਰਬੰਧ

ਨਵੀਂ ਦਿੱਲੀ ਦੇ ਪ੍ਰਤਾਪ ਨਗਰ ਵਿਚ ਸਥਿਤ ਗੁਰਦੁਆਰਾ ਸਾਹਿਬ 'ਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਦੀ ਕ੍ਰਿਪਾ ਸਕਦਾ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਕੋਵਿਡ ਮਰੀਜ਼ਾਂ ਨੂੰ ਭੋਜਨ ਮੁਹਈਆ ਕਰਵਾਇਾ ਜਾ ਰਿਹਾ ਹੈ।

ਗੁਰੂਘਰ ਕੋਰੋਨਾ ਦੇ ਮਰੀਜ਼ਾ ਲਈ ਬਣੇ 'ਰਹਿਮਤ ਦੇ ਸਾਗਰ'
ਗੁਰੂਘਰ ਕੋਰੋਨਾ ਦੇ ਮਰੀਜ਼ਾ ਲਈ ਬਣੇ 'ਰਹਿਮਤ ਦੇ ਸਾਗਰ'

By

Published : May 22, 2021, 10:01 PM IST

ਨਵੀਂ ਦਿੱਲੀ:ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ।ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਨੇ ਆਪਣੀ ਬਣਦੀ ਭੂਮਿਕਾ ਨਿਭਾਈ ਹੈ।ਇਸ ਦੌਰਾਨ ਦਿੱਲੀ ਦੇ ਪ੍ਰਤਾਪ ਨਗਰ ਵਿਚ ਸਥਿਤ ਸਿੰਘ ਸਭਾ ਗੁਰਦੁਆਰੇ ਵਿਚ 10 ਆਕਸੀਜ਼ਨ ਕੰਨਸੇਟਰੇਟਰ ਬੈੱਡ ਲਗਾਏ ਹਨ।ਉਥੇ ਹੀ ਇਸ ਗੁਰਦੁਆਰੇ ਵਿਚ ਉਪਲਬਧ ਆਕਸੀਜਨ ਮਸ਼ੀਨ ਲੋਕਾਂ ਦੇ ਘਰਾਂ ਦੇ ਲਈ ਵੀ ਉਪਲਬਧ ਕਰਵਾਈ ਜਾਂਦੀ ਹੈ।

ਜੇਕਰ ਮਰੀਜ਼ ਨੂੰ ਭਰਤੀ ਹੋਣ ਦੀ ਜ਼ਰੂਰਤ ਹੈ ਤਾਂ ਤੁਸੀ ਗੁਰਦੁਆਰੇ ਵਿਚ ਭਰਤੀ ਹੋ ਸਕਦੇ ਹੋ ਨਹੀਂ ਤਾਂ ਆਕਸੀਜਨ ਮਸੀਨ ਤੁਹਾਡੇ ਘਰ ਲਈ ਦਿੱਤੀ ਜਾਂਦੀ ਹੈ।ਕੋਰੋਨਾ ਦੇ ਸੰਕਟ ਦੌਰਾਨ ਗੁਰਦੁਆਰੇ ਵਿਚ ਕੋਰੋਨਾ ਦੇ ਮਰੀਜ਼ਾ ਲਈ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਲਾਭਪਾਤਰੀ ਰਾਤੇਸ਼ ਸ਼ਰਮਾ ਨੇ ਦੱਸਿਆ ਹੈ ਕਿ ਕੋਰੋਨਾ ਨਾਲ ਸਾਡੇ ਘਰ ਵਿਚ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ ਇਸ ਵਕਤ ਅਸੀਂ ਵੀ ਬਿਮਾਰ ਸੀ ਪਰ ਦਿੱਲੀ ਦੇ ਹਸਪਤਾਲ ਵਿਚ ਕੋਈ ਬੈੱਡ ਨਹੀਂ ਮਿਲ ਰਿਹਾ ਸੀ ਇਸ ਦੌਰਾਨ ਗੁਰਦੁਆਰੇ ਦੇ ਵਿਚ ਆਕਸੀਜਨ ਦਾ ਪ੍ਰਬੰਧ ਹੋਣ ਕਾਰਨ ਸਾਡੇ ਪਰਿਵਾਰ ਦੀ ਜਾਨ ਬਚ ਸਕੀ ਇਸ ਕਰਕੇ ਅਸੀਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ।

ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟਰੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਵੱਧਣ ਨਾਲ ਦਿੱਲੀ ਦੇ ਹਸਪਤਾਲਾਂ ਵਿਚ ਬੈੱਡਾ ਦੀ ਸੁਵਿਧਾ ਖਤਮ ਹੋ ਚੁੱਕੀ ਸੀ ਤਾਂ ਇਸ ਕਰਕੇ ਅਸੀਂ 10 ਬੈੱਡਾਂ ਦਾ ਪ੍ਰਬੰਧ ਕਰਕੇ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਹੈ ਕਿ ਜੇਕਰ ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਘਰ ਵਿਚ ਚਾਹੀਦੀ ਹੈ ਤਾਂ ਉਸਦਾ ਪ੍ਰਬੰਧ ਵੀ ਕਰਵਾ ਦਿੰਦੇ ਹਾਂ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਵਾਈਸ ਚੇਅਰਮੈਨ ਦਲਜੀਤ ਸਿੰਘ ਕਲਸੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਆਕਸੀਜਨ ਦੇਣ ਤੋਂ ਬਿਨ੍ਹਾਂ ਲੰਗਰ ਅਤੇ ਜ਼ਰੂਰਤਮੰਦ ਵਿਅਕਤੀ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਗੁਰਦੁਆਰੇ ਸਾਹਿਬ ਵਚਿ ਆਕਸੀਜਨ ਦੇ ਸਿਲੰਡਰ ਦਾ ਵੀ ਇੰਤਜ਼ਾਮ ਹੈ ਜਿਹੜਾ ਮਰੀਜ਼ ਜ਼ਿਆਦਾ ਸੀਰੀਅਸ ਹੁੰਦਾ ਹੈ ਤਾਂ ਉਸ ਨੂੰ ਆਕਸੀਜਨ ਸਿਲੰਡਰ ਵੀ ਦਿੱਤਾ ਜਾਂਦਾ ਹੈ।

ਇਹ ਵੀ ਪੜੋ:ਸਾਡੇ ਪ੍ਰਬੰਧ ਸਰਕਾਰ ਨਾਲੋਂ ਬਿਹਤਰ : ਰਾਜੇਵਾਲ

ABOUT THE AUTHOR

...view details