ਪਟਨਾ:ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਐਤਵਾਰ ਦੇਰ ਰਾਤ ਪਟਨਾ ਜੰਕਸ਼ਨ ਦੇ ਐਡਵਰਟਾਈਜਮੈਂਟ ਡਿਸਪਲੇਅ ਬੋਰਡ ਨੂੰ ਸਾਈਬਰ ਅਪਰਾਧੀਆਂ ਨੇ ਹੈਕ ਕਰ ਲਿਆ ਹੈ। ਡਿਸਪਲੇ ਬੋਰਡ ਉੱਤੇ ਰਾਤ 9:30 ਵਜੇ ਤੋਂ ਬਾਅਦ ਅਚਾਨਕ ਅਸ਼ਲੀਲ (ਪੋਰਨ) ਵੀਡੀਓ ਚੱਲਣੀ ਸ਼ੁਰੂ ਹੋ ਗਈ। ਜਿਸ ਦੇ ਬਾਅਦ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਵਿੱਚ ਅਫਰਾ-ਤਫਰੀ ਮੱਚ ਗਈ। ਪਰਿਵਾਰ ਦੇ ਮੈਂਬਰਾਂ ਨਾਲ ਬੈਠੇ ਲੋਕ ਇਧਰ-ਉਧਰ ਮੂੰਹ ਘੁੰਮਾਉਂਦੇ ਅਤੇ ਪਰੇਸ਼ਾਨ ਨਜ਼ਰ ਆਏ।
ਸਟੇਸ਼ਨ 'ਤੇ ਲੋਕਾਂ ਨੂੰ ਉਠਾਉਣੀ ਪਈ ਸ਼ਰਮਿੰਦਗੀ:ਸਟੇਸ਼ਨ 'ਤੇ ਲੋਕਾਂ ਦਾ ਕਹਿਣਾ ਹੈ ਕਿ ਰਾਤ 9:30 ਵਜੇ ਦੇ ਬਾਅਦ ਅਸ਼ਲੀਲ ਵੀਡੀਓ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸਟੇਸ਼ਨ ਮੈਨੇਜਮੈਂਟ ਨੂੰ ਇਸ ਤੁਰੰਤ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਫਿਰ ਤੁਰੰਤ ਹੀ ਐਕਸ਼ਨ ਲੈਂਦੇ ਹੋਏ ਡਿਸਪਲੇ ਬੋਰਡ ਨੂੰ ਬੰਦ ਕੀਤਾ ਜਾਂਦਾ ਹੈ। ਉਧਰ ਦੂਜੇ ਪਾਸੇ ਪਟਨਾ ਜੰਕਸ਼ਨ 'ਤੇ ਮੌਜੂਦ ਆਰਪੀਐਫ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਸਟੇਸ਼ਨ ਦੇ ਜੰਕਸ਼ਨ 'ਤੇ ਅਚਾਨਕ ਅਸ਼ਲੀਲ ਵੀਡੀਓ ਚੱਲਣਾ ਬਹੁਤ ਹੀ ਵੱਡੀ ਲਾਪਰਵਾਹੀ ਹੈ।
ਆਰਪੀਐਫ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ:ਆਰਪੀਐਫ ਇੰਸਪੈਕਟਰ ਦਾ ਕਹਿਣਾ ਹੈ ਕਿ ਰਾਤ 9:56 ਵਜੇ ਤੋਂ 9:59 ਵਜੇ ਵਿਚਕਾਰ ਲਗਭਗ 3 ਤੋਂ 4 ਮਿੰਟ ਦੀ ਵੀਡੀਓ ਚੱਲੀ ਹੈ। ਡਿਸਪਲੇ ਸਕਰੀਨ 'ਤੇ ਅਸ਼ਲੀਲ਼ ਵੀਡੀਓ ਚੱਲਣ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਡਿਸਪਲੇ ਸਕ੍ਰੀਨ ਨੂੰ ਆਫ਼ ਕੀਤਾ ਗਿਆ। ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਦੇ ਵਿਰੋਧੀ ਮਾਮਲੇ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ।ਇਸ ਦੇ ਨਾਲ ਹੀ ਲੋਕ ਰੇਲਵੇ ਦੀ ਵਿਵਸਥਾ ਉੱਪਰ ਵੀ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।
ਪਹਿਲਾਂ ਵੀ ਸਾਹਮਣੇ ਆਇਆ ਅਜਿਹਾ ਮਾਮਲਾ:ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਜਿਹਾ ਹੋ ਚੱੁਕਿਆ ਹੈ ਅਤੇ ਯਾਤਰੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਵੱਲੋਂ ਇਹ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਜਦੋਂ ਪਹਿਲਾਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ , ਉਸ ਸਮੇਂ ਕੀ ਕਾਰਵਾਈ ਕੀਤੀ ਸੀ ਉਹ ਵੀ ਲੋਕਾਂ ਨੂੰ ਦੱਸਿਆ ਜਾਵੇ।ਅਜਿਹੇ ਵਿੱਚ ਇਸ ਨੂੰ ਵੱਡੀ ਲਾਹਪ੍ਰਵਾਹੀ ਵੀ ਸਮਝਿਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਅਤੇ ਰੇਲਵੇ ਵਿਭਾਗ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ। ਯਾਤਰੀਆਂ ਦਾ ਕਹਿਣਾ ਕਿ ਸੱਚ ਜਲਦ ਤੋਂ ਜਲਦ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹਾ ਮੁੜ ਕੇ ਕਦੇ ਨਾ ਹੋ ਸਕੇ।
ਇਹ ਵੀ ਪੜ੍ਹੋ:Rahul Gandhi Karnataka visit : ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਰਾਹੁਲ ਗਾਂਧੀ ਅੱਜ ਜਾਣਗੇ ਕਰਨਾਟਕ