ਨਵੀਂ ਦਿੱਲੀ/ਗਾਜ਼ੀਪੁਰ: ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਪਰ ਕੇਂਦਰ ਸਰਕਾਰ ਖੇਤੀ ਬਿੱਲ ਰੱਦ ਨਾ ਕਰਨ 'ਤੇ ਅੜੀ ਹੈ। ਪਰ ਦੂਜੇ ਪਾਸੇ ਕਿਸਾਨ ਵੀ ਬਿੱਲ ਰੱਦ ਕਰਵਾਉਣ ਨੂੰ ਲੈ ਕੇ ਅੜੇ ਹਨ ਤੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਯਤਨ ਵੀ ਲਗਾਤਾਰ ਜਾਰੀ ਹਨ। ਅਜਿਹੀ ਇੱਕ ਘਟਨਾ ਦਿੱਲੀ ਦੀ ਗਾਜ਼ੀਪੁਰ ਸਰਹੱਦ(Ghazipur border) 'ਤੇ ਕਿਸਾਨਾਂ ਦੇ ਅੰਦੋਲਨ ਵਿੱਚ ਦੇਖਣ ਨੂੰ ਮਿਲੀ।
ਜਿਸ ਵਿੱਚ ਹਿੰਦੂ ਸੈਨਾ ਵੱਲੋਂ ਕਿਸਾਨ ਅੰਦੋਲਨ ਦੇ ਵਿਰੋਧ 'ਚ ਗਾਜ਼ੀਪੁਰ ਸਰਹੱਦ (Ghazipur border) 'ਤੇ ਦਿੱਲੀ ਮੇਰਠ ਐਕਸਪ੍ਰੈੱਸ ਵੇਅ ਦੇ ਡਿਵਾਈਡਰ 'ਤੇ ਕੁਝ ਪੋਸਟਰ ਚਿਪਕਾਏ ਗਏ ਹਨ। ਪੋਸਟਰ 'ਤੇ ਲਿਖਿਆ ਸੀ, ਕਾਤਲ ਕਿਸਾਨ ਅੰਦੋਲਨ ਬੰਦ ਕਰੋ। ਹਾਲਾਂਕਿ ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ (Objectionable posters) ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਉਕਤ ਪੋਸਟਰਾਂ (Objectionable posters) ਨੂੰ ਉਥੋਂ ਹਟਾ ਦਿੱਤਾ।
ਜਾਣਕਾਰੀ ਅਨੁਸਾਰ ਇਹ ਪੋਸਟਰ (Objectionable posters) ਹਿੰਦੂ ਸੈਨਾ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਯਾਦਵ ਨੇ ਲਾਏ ਸਨ। ਸੁਰਜੀਤ ਯਾਦਵ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਮੰਨਿਆ ਹੈ ਕਿ ਪੋਸਟਰ ਉਨ੍ਹਾਂ ਵੱਲੋਂ ਲਗਾਏ ਗਏ ਸਨ।