ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਚ ਰੂਸੀ ਐਨਐਸਏ ਨਿਕੋਲਾਈ ਪੇਤਰੁਸ਼ੇਵ (Nikolai Patrushev) ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਵਿਚਾਲੇ ਵਫ਼ਦ ਪੱਧਰੀ ਮੀਟਿੰਗ ਹੋਈ, ਜਿਸ ਚ ਕਈ ਅਹਿਮ ਵਿਸ਼ਿਆ ’ਤੇ ਗੱਲਬਾਤ ਹੋਈ।
ਦਿੱਲੀ ’ਚ ਰੂਸ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮਿਲੇ NSA ਡੋਭਾਲ ਰੂਸੀ ਐਨਐਸਏ ਨਿਕੋਲਾਈ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ।
ਭਾਰਤ ਅਤੇ ਰੂਸ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਇਸ ਉੱਚ ਪੱਧਰੀ ਮੀਟਿੰਗ ਵਿੱਚ ਚੀਨ, ਪਾਕਿਸਤਾਨ ਨਾਲ ਜੁੜੇ ਮੁੱਦਿਆ ਅਤੇ ਅਫਗਾਨਿਸਤਾਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਨਾਲ ਜੁੜੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਅਫਗਾਨ ਸੰਕਟ ਦੇ ਵਿਚਕਾਰ ਇਸ ਬੈਠਕ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਪ੍ਰਮੁੱਖ ਸਹਿਯੋਗੀ ਦੇਸ਼ਾਂ ਨਾਲ ਵਿਚਾਰ ਚਰਚਾ ਕਰ ਰਿਹਾ ਹੈ। ਇਸ ਕੜੀ ਵਿੱਚ ਰੂਸ ਦੇ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਵੀ ਸ਼ਾਮਲ ਹੈ।
ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ, ਅਫਗਾਨਿਸਤਾਨ ਵਿੱਚ ਇੱਕ ਵਿਸ਼ਾਲ ਮਾਨਵਤਾਵਾਦੀ ਸੰਕਟ ਪੈਦਾ ਹੋ ਗਿਆ ਹੈ। ਜਿਸ ਵਿੱਚ ਖੌਫ ਅਤੇ ਅਨਿਸ਼ਚਿਤਤਾ ਕਾਇਮ ਹੈ।
ਅਫ਼ਗਾਨ ਸੰਕਟ 'ਤੇ ਜਿੱਥੇ ਭਾਰਤ ਨੇ ਵੇਟ ਐਂਡ ਵਾਚ ਦੀ ਰਣਨੀਤੀ ਅਪਣਾਈ ਹੈ, ਉੱਥੇ ਹੀ ਭਾਰਤ ਰੂਸ ਦੇ ਨਾਲ ਮਿਲ ਕੇ ਅਫਗਾਨਿਸਤਾਨ ਤੋਂ ਉੱਠ ਰਹੇ ਅੱਤਵਾਦ ਦੇ ਖਤਰੇ ’ਤੇ ਵੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਦੋਵੇਂ ਦੇਸ਼ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੇ ਢਾਂਚੇ ਅਤੇ ਅਫਗਾਨਿਸਤਾਨ ਦੇ ਕਾਰਜ ਸਮੂਹ ਦੇ ਅਧੀਨ ਵੀ ਸਹਿਯੋਗ ਕਰ ਰਹੇ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਅਗਸਤ ਨੂੰ ਫ਼ੋਨ 'ਤੇ ਅਫ਼ਗਾਨਿਸਤਾਨ ਸੰਕਟ' ਤੇ ਚਰਚਾ ਕੀਤੀ ਸੀ। ਪੀਐਮ ਮੋਦੀ ਅਤੇ ਪੁਤਿਨ ਦੇ ਵਿਚਾਲੇ ਗੱਲਬਾਤ ਦੇ ਦੌਰਾਨ, ਦੋਹਾਂ ਪੱਖਾਂ ਨੇ ਪੂਰੇ ਖੇਤਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਯੁੱਧ ਪ੍ਰਭਾਵਿਤ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਸਥਾਪਨਾ ਉੱਤੇ ਜ਼ੋਰ ਦਿੱਤਾ ਸੀ। ਤਾਂ ਕਿ ਪੂਰੇ ਖੇਤਰ ’ਚ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦਿੱਲੀ ਦਾ ਦੌਰਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਨੇ 3 ਸਤੰਬਰ ਨੂੰ ਇਸਟਰਨ ਇਕੋਨਾਮਿਕ ਫੋਰਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਰੂਸ ਦੋਸਤੀ ਸਮੇਂ ਦੀ ਕਸੌਟੀ 'ਤੇ ਖੜ੍ਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਦੀ ਐਕਟ ਫਾਰ ਇਸਟ ਨੀਤੀ ਰੂਸ ਨਾਲ ਭਾਰਤ ਦੀ "ਵਿਸ਼ੇਸ਼ ਅਤੇ ਨੇੜਲੀ ਰਣਨੀਤਕ ਸਾਂਝੇਦਾਰੀ" ਦਾ ਇੱਕ ਅਹਿਮ ਹਿੱਸਾ ਹੈ।
ਇਹ ਵੀ ਪੜੋ: ਅਫਗਾਨਿਸਤਾਨ ‘ਚ ਤਾਲਿਬਾਨ ਦੀ ਬਣੀ ਨਵੀਂ ਸਰਕਾਰ