ਨਵੀਂ ਦਿੱਲੀ:ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ((NSA) ਅਜੀਤ ਡੋਭਾਲ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਸਰਕਾਰ ਨੇ ਬੁੱਧਵਾਰ ਨੂੰ ਤਿੰਨ ਕਮਾਂਡੋਜ਼ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਕਮਾਂਡੋ ਐਨਐਸਏ ਦੀ ਸੁਰੱਖਿਆ (Commando NSA security) ਹੇਠ ਤਾਇਨਾਤ ਸਨ ਜਦੋਂ ਫਰਵਰੀ ਵਿੱਚ ਇੱਕ ਵਾਹਨ ਉਨ੍ਹਾਂ ਦੇ ਘਰ ਦੇ ਗੇਟ ਕੋਲ ਪਹੁੰਚਿਆ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
NSA ਅਜੀਤ ਡੋਵਾਲ ਦੀ ਸੁਰੱਖਿਆ ਵਿੱਚ ਕੁਤਾਹੀ ਕਰਨ ਉੱਤੇ ਤਿੰਨ ਕਮਾਂਡੋ ਬਰਖਾਸਤ
NSA ਅਜੀਤ ਡੋਭਾਲ (NSA Ajit Doval) ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਸਰਕਾਰ ਨੇ ਤਿੰਨ ਕਮਾਂਡੋਜ਼ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਕਮਾਂਡੋ ਅਜੀਤ ਡੋਵਾਲ ਦੀ ਸੁਰੱਖਿਆ ਹੇਠ ਤਾਇਨਾਤ ਸਨ।
NSA ਅਜੀਤ ਡੋਵਾਲ
ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੀਆਈਪੀ ਸੁਰੱਖਿਆ ਨਾਲ ਸਬੰਧਿਤ ਡੀਆਈਜੀ ਅਤੇ ਕਮਾਂਡੈਂਟ ਦਾ ਤਬਾਦਲਾ (Transfer of DIG and Commandant) ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਜੈਸ਼ੰਕਰ ਨੇ ਕਿਹਾ ਭਾਰਤ ਨੇ ਕਦੇ ਵੀ ਰੂਸ ਤੋਂ ਤੇਲ ਖਰੀਦਣ ਉੱਤੇ ਆਪਣੇ ਸਟੈਂਡ ਦਾ ਬਚਾਅ ਨਹੀਂ ਕੀਤਾ