ਨਵੀਂ ਦਿੱਲੀ: ਹੋਰ ਦੇਸ਼ਾਂ ਵਿੱਚ ਭਾਰਤੀ ਜਲਦ ਹੀ ਆਪਣੇ ਅੰਤਰਰਾਸ਼ਟਰੀ ਮੋਬਾਇਲ ਨੰਬਰਾਂ ਦੀ ਵਰਤੋਂ ਕਰਦੇ ਹੋਏ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਤੱਕ ਪਹੁੰਚ ਕਰ ਸਕਣਗੇ। 10 ਦੇਸ਼ਾਂ ਵਿੱਚ ਗੈਰ-ਨਿਵਾਸੀ ਭਾਰਤੀ (NRIs) ਭਾਰਤ ਵਿੱਚ ਆਪਣੇ ਮੋਬਾਇਲ ਨੰਬਰ ਉੱਤੇ ਭਰੋਸਾ ਕੀਤੇ ਬਿਨਾਂ (UPI Payments) ਲੈਣ-ਦੇਣ ਲਈ UPI ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
ਇਨ੍ਹਾਂ 10 ਦੇਸ਼ਾਂ ਵਿੱਚ UPI ਸੇਵਾਵਾਂ ਦੀ ਵਰਤੋਂ ਹੋਵੇਗੀ ਸ਼ੁਰੂ: ਇਨ੍ਹਾਂ ਵਿੱਚ ਸਿੰਗਾਪੁਰ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਸਾਊਦੀ ਅਰਬ, ਯੂਏਈ ਅਤੇ ਯੂਕੇ ਦੇਸ਼ ਸ਼ਾਮਲ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਮੁਤਾਬਕ, ਅੰਤਰਰਾਸ਼ਟਰੀ ਮੋਬਾਇਲ ਨੰਬਰਾਂ ਵਾਲੇ NRE/NRO (Non Residential External/Non Residential Ordinary) ਵਰਗੇ ਖਾਤੇ ਯੂਪੀਆਈ ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹਨ। ਪੇਮੈਂਟ ਕਾਰਪੋਰੇਸ਼ਨ ਨੇ ਪਾਰਟਨ ਬੈਂਕਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ।
UPI ਸੇਵਾਵਾਂ ਦੀ ਯੋਜਨਾ ਲਈ 2,600 ਕਰੋੜ ਰੁਪਏ ਜਾਰੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਨੇ RuPay ਡੈਬਿਟ ਕਾਰਡਾਂ ਅਤੇ ਘੱਟ ਮੁੱਲ ਵਾਲੇ BHIM-UPI ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2,600 ਕਰੋੜ ਰੁਪਏ ਦੀ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ। ਅਧਿਕਾਰੀਆਂ ਮੁਤਾਬਕ, ਵੱਡੇ UPI ਦੀ ਪਹਿਲਕਦਮੀ ਨਾਲ ਅੰਤਰਰਾਸ਼ਟਰੀ ਵਿਦਿਆਰਥੀ, ਵਿਦੇਸ਼ਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਅਤੇ ਸਥਾਨਕ ਕਾਰੋਬਾਰੀਆਂ ਨੂੰ ਮਦਦ ਮਿਲੇਗੀ।