ਚੰਡੀਗੜ੍ਹ: ਆਪਣੀ ਖੇਡ, ਕਪਤਾਨੀ ਤੇ ਆਪਣੀ ਕੂਲ ਲੁੱਕ ਲਈ ਦੁਨੀਆਂ ਚ ਜਾਣੇ ਜਾਂਦੇ ਸਾਬਕਾ ਭਾਰਤੀ ਕ੍ਰਿਕਟਰ ਉਝ ਤਾਂ ਸੋਸ਼ਲ ਮੀਡੀਆ ਉਤੇ ਖਾਸੇ ਐਕਟਿਵ ਰਹਿੰਦੇ ਨੇ ਪਰ ਪਿਛਲ਼ੇ ਕਈ ਮਹੀਨੇ ਤੋਂ ਧੋਨੀ ਦੇ ਟਵਿੱਟਰ ਉਤੇ ਗੈਰ ਹਾਜਰ ਹਨ। ਇਸ ਲਈ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤੀ ਸੀ। ਜਾਣਕਾਰੀ ਦੇ ਮੁਤਾਬਿਕ 8 ਜਨਵਰੀ ਨੂੰ ਉਸਨੇ ਆਖਰੀ ਟਵੀਟ ਕੀਤਾ ਸੀ ਪਰ ਜੇਕਰ ਧੋਨੀ ਦਾ ਟਵਿੱਟਰ ਵੇਖਿਆ ਜਾਵੇ ਤਾਂ ਉਸ ਵਿਚ ਬਲੂ ਟਿੱਕ ਹਟਾ ਅਜੇ ਵੀ ਵਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ (Dhoni)ਧੋਨੀ ਦੇ ਟਵਿੱਟਰ 'ਤੇ ਕਰੀਬ 8.2 ਮਿਲੀਅਨ ਫੌਲੋਅਰਸ ਹਨ। ਧੋਨੀ ਕ੍ਰਿਕਟ ਜਗਤ ਦੇ ਇਕਲੌਤੇ ਕੈਪਟਨ ਹਨ ਜਿਨ੍ਹਾਂ ਨੇ ਆਈਸੀਸੀ ਦੇ ਤਿੰਨੇ ਖਿਤਾਬ ਜਿੱਤੇ ਹਨ। ਧੋਨੀ ਨੇ 2007 ਵਿੱਚ ਟੀ -20 ਵਿਸ਼ਵ ਕੱਪ, 2011 ਵਿੱਚ ਇੱਕ ਦਿਨਾ ਵਿਸ਼ਵ ਕੱਪ ਅਤੇ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ