ਵਾਰਾਣਸੀ:ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੂਰਜੇਵਾਲਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਾਅਸਰ 23 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਵਾਰਾਣਸੀ ਦੀ ਅਦਾਲਤ ਨੇ ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਸੋਮਵਾਰ ਨੂੰ ਰਣਦੀਪ ਸੁਰਜੇਵਾਲਾ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਪੁਲਿਸ ਕਿਸੇ ਸਮੇਂ ਵੀ ਰਣਦੀਪ ਸੂਰਜੇਵਾਲਾ ਖ਼ਿਲਾਫ਼ ਐਕਸ਼ਨ ਲੈ ਸਕਦੀ ਹੈ।
ਇਹ ਵੀ ਪੜੋ:Former MLA Kuldeep Vaid house raided: ਸਾਬਕਾ ਵਿਧਾਇਕ ਕੁਲਦੀਪ ਵੈਦ ਨੂੰ ਹਿਰਾਸਤ ਵਿੱਚ ਲੈ ਸਕਦਾ ਵਿਜੀਲੈਂਸ ਵਿਭਾਗ
ਪੇਸ਼ ਨਾ ਹੋਣ ਕਾਰਨ ਲਿਆ ਐਕਸ਼ਨ:ਦਰਅਸਲ 23 ਸਾਲ ਪਹਿਲਾਂ ਵਾਰਾਣਸੀ 'ਚ ਕਾਂਗਰਸ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਸਮੇਤ ਕਈ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। 23 ਸਾਲ ਪੁਰਾਣੇ ਇਸ ਕੇਸ ਦੇ ਸਬੰਧ ਵਿੱਚ ਵਿਸ਼ੇਸ਼ ਜੱਜ (ਐਮਪੀ ਐਮਐਲਏ) ਅਵਨੀਸ਼ ਗੌਤਮ ਦੀ ਅਦਾਲਤ ਨੇ ਸੋਮਵਾਰ ਨੂੰ ਕੇਸ ਦੀ ਸੁਣਵਾਈ ਵਿੱਚ ਪੇਸ਼ ਨਾ ਹੋਣ ਕਾਰਨ ਉਨ੍ਹਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।